ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ: ਇਸਲਾਮ ਅਲੀ ਨੇ ਪੰਜਾਬ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

02:39 PM Mar 12, 2024 IST

ਦਰਸ਼ਨ ਸਿੰਘ ਸੋਢੀ
ਮੁਹਾਲੀ, 12 ਮਾਰਚ
ਪੰਜਾਬ ਸਰਕਾਰ ਵੱਲੋਂ ਇਸਲਾਮ ਅਲੀ ਨੂੰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਅੱਜ ਅਹੁਦਾ ਸੰਭਾਲ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਆਪ ਆਗੂ, ਵਰਕਰ, ਮਿੱਤਰ ਤੇ ਰਿਸ਼ਤੇਦਾਰ ਵਧਾਈਆਂ ਦੇਣ ਲਈ ਪੁੱਜੇ। ਇਸਲਾਮ ਅਲੀ ਨੇ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਆਪ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਪੀ ਗਈ ਗਈ ਹੈ, ਉਹ ਉਸ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸੁਖਵਿੰਦਰ ਕੌਰ ਚੇਅਰਮੈਨ ਮਾਰਕੀਟ ਕਮੇਟੀ, ਕੇਵਲ ਸਿੰਘ ਜਾਗੋਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਾਲੇਰਕੋਟਲਾ, ਅਨੂ ਬੱਬਰ ਮੁਹਾਲੀ, ਆਮ ਆਦਮੀ ਪਾਰਟੀ ਘੱਟ ਗਿਣਤੀ ਵਿੰਗ ਪੰਜਾਬ ਸਕੱਤਰ ਅਬਦੁੱਲ ਕਾਦਰ, ਹਾਸ਼ਿਮ ਸੂਫ਼ੀ, ਪੰਜਾਬ ਇੰਡਟਰੀਜ਼ ਕਾਰਪੋਰੇਸ਼ਨ ਸੀਨੀਅਰ ਵਾਈਸ ਚੇਅਰਮੈਨ ਪਰਵੀਨ ਛਾਬੜਾ, ਰੋਪੜ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ, ਨਿਸਾਰ ਮੁਹੰਮਦ, ਸਿਕੰਦਰ ਸਿੰਘ ਬਨੂੜ, ਕਸ਼ਮੀਰ ਕੌਰ ਮੁਹਾਲੀ, ਸਰਪੰਚ ਨਲਾਸ ਰਸਾਲ ਗਿਰ, ਸਲੀਮ ਖਾਨ ਨਾਭਾ, ਸ਼ਿਵ ਕੁਮਾਰ ਭੂਰਾ ਰਾਜਪੁਰਾ ਲਾਡੀ ਸ਼ਾਮਦੂ ਰਜਿੰਦਰ ਕੁਮਾਰ ਧੀਮਾਨ ਗੱਜੂ ਖੇੜਾ ਗੁਰਮੀਤ ਸਿੰਘ,ਅਨੈਤ ਅਲੀ ਪਟਿਆਲਾ, ਪਿੰਕੀ ਰਾਣੀ ਗੱਜੂ ਖੇੜਾ, ਅਮਰੀਕ ਸਿੰਘ ਫਰੀਦਪੁਰ ਗੁਜੱਰਾਂ, ਹਰਵਿੰਦਰ ਸਿੰਘ, ਵਿਨੈ ਅਤੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ।

Advertisement

Advertisement