ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਹਾਲੀ ਦਾ ਕੂੜਾ: ਨਿਗਮ ਅਧਿਕਾਰੀ ਤੇ ਕੌਂਸਲਰ ਆਹਮੋ-ਸਾਹਮਣੇ

06:35 AM Aug 01, 2024 IST

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 31 ਜੁਲਾਈ
ਮੁਹਾਲੀ ਨਗਰ ਨਿਗਮ ਕੂੜਾ ਪ੍ਰਬੰਧਨ ਨੂੰ ਲੈ ਕੇ ਸੁਸਾਇਟੀਆਂ ਦੇ ਵਸਨੀਕਾਂ ’ਤੇ 200 ਰੁਪਏ ਪ੍ਰਤੀ ਘਰ ਵਾਧੂ ਬੋਝ ਪਾਉਣ ਜਾ ਰਿਹਾ ਹੈ। ਨਿਗਮ ਵੱਲੋਂ ਅੱਜ ਹਾਊਸਿੰਗ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਸ਼੍ਰੇਣੀ ਅਧੀਨ ਲਿਆ ਕੇ ਨਵੀਂ ਤਜਵੀਜ਼ ’ਤੇ ਚਰਚਾ ਕਰਨ ਲਈ ਮੀਟਿੰਗ ਸੱਦੀ ਗਈ ਸੀ, ਜਿਸ ਬਾਰੇ ਭਿਣਕ ਲੱਗਣ ’ਤੇ ਕਾਂਗਰਸ ਦੇ ਕੌਂਸਲਰ ਵਿਨੀਤ ਮਲਿਕ, ਹਰਜੀਤ ਸਿੰਘ ਸੋਹਾਣਾ ਅਤੇ ਕਮਲਜੀਤ ਸਿੰਘ ਬਨੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਇਸ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ।
ਉਕਤ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਮੀਟਿੰਗ ਵਿੱਚ ਨਹੀਂ ਸੱਦਿਆ ਗਿਆ ਤਾਂ ਜੋ ਚੁੱਪ-ਚੁਪੀਤੇ ਇਸ ਤਜਵੀਜ਼ ਨੂੰ ਪਾਸ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸੁਸਾਇਟੀਆਂ ਦਾ ਕੂੜਾ ਆਰਐੱਮਸੀ ਪੁਆਇੰਟਾਂ ਵਿੱਚ ਸੁੱਟਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ਵਿੱਚ ਹਾਊਸਿੰਗ ਸੁਸਾਇਟੀਆਂ ਦੇ ਬਾਸ਼ਿੰਦਿਆਂ ਨੂੰ ਪ੍ਰਾਈਵੇਟ ਠੇਕੇਦਾਰਾਂ ਨਾਲ ਮਿਲਾ ਕੇ ਐਗਰੀਮੈਂਟ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਉਕਤ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਆਰਐੱਮਸੀ ਪੁਆਇੰਟਾਂ ਤੋਂ ਸ਼ਹਿਰ ਦਾ ਕੂੜਾ ਚੁੱਕਣ ਦਾ ਕੰਮ ਠੇਕੇ ’ਤੇ ਦੇ ਦਿੱਤਾ ਹੈ ਤਾਂ ਸੁਸਾਇਟੀਆਂ ਨਾਲ ਇਹ ਵਿਤਕਰਾ ਕਿਉਂ ? ਉਹ ਪਹਿਲਾਂ ਹੀ ਮੇਅਰ ਅਤੇ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਕਿ ਹਾਊਸਿੰਗ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਦੀ ਕੈਟਾਗਰੀ ’ਚੋਂ ਬਾਹਰ ਕੱਢਣ ਦਾ ਮਤਾ ਲਿਆਂਦਾ ਜਾਵੇ।

Advertisement

ਸੁਸਾਇਟੀਆਂ ਦੇ ਵਸਨੀਕਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ: ਮੇਅਰ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਨਗਰ ਨਿਗਮ ਦੇ ਹਾਊਸ ਵਿੱਚ ਮਤਾ ਲਿਆਉਣਗੇ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਸ਼ਹਿਰ ਦੀਆਂ ਸਾਰੀਆਂ ਸੁਸਾਇਟੀਆਂ ਦੇ ਅੰਦਰੂਨੀ ਕੰਮ ਪਹਿਲੀ ਵਾਰ ਕਰਵਾਏ ਗਏ ਸਨ। ਉਹ ਕਿਸੇ ਵੀ ਸੂਰਤ ਵਿੱਚ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ। ਮੇਅਰ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਪੱਕਾ ਹੱਲ ਕਰ ਕੇ ਮਤਾ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਸੁਸਾਇਟੀਆਂ ਨੂੰ ਬਲਕ ਗਾਰਬੇਜ ਪ੍ਰੋਡਿਊਸਰ ਦੀ ਸ਼੍ਰੇਣੀ ’ਚੋਂ ਬਾਹਰ ਕੱਢਿਆ ਜਾਵੇਗਾ।

Advertisement
Advertisement
Advertisement