For the best experience, open
https://m.punjabitribuneonline.com
on your mobile browser.
Advertisement

ਮੁਹਾਲੀ: ਫੂਡ ਸੇਫਟੀ ਟੀਮ ਨੇ ਮਠਿਆਈਆਂ ਬਣਾਉਣ ਵਾਲੀਆਂ ਫ਼ੈਕਟਰੀਆਂ ’ਤੇ ਛਾਪੇ ਮਾਰੇ

01:49 PM Oct 17, 2023 IST
ਮੁਹਾਲੀ  ਫੂਡ ਸੇਫਟੀ ਟੀਮ ਨੇ ਮਠਿਆਈਆਂ ਬਣਾਉਣ ਵਾਲੀਆਂ ਫ਼ੈਕਟਰੀਆਂ ’ਤੇ ਛਾਪੇ ਮਾਰੇ
Advertisement

ਦਰਸ਼ਨ ਸਿੰਘ ਸੋਢੀ
ਮੁਹਾਲੀ, 17 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਅਤੇ ਸ਼ੁੱਧ ਚੀਜ਼ਾਂ ਉਪਲਬੱਧ ਕਰਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿਹਤ ਵਿਭਾਗ ਦੀ ਫ਼ੂਡ ਸੇਫਟੀ ਟੀਮ ਨੇ ਅੱਜ ਸ਼ਹਿਰ ਦੀਆਂ ਵੱਡੀਆਂ ਮਠਿਆਈਆਂ ਦੀਆਂ ਦੁਕਾਨਾਂ ਦੇ ਕਾਰਖਾਨਿਆਂ ਵਿੱਚ ਚੈਕਿੰਗ ਕੀਤੀ। ਸਹਾਇਕ ਕਮਿਸ਼ਨਰ ਫ਼ੂਡ ਸੇਫਟੀ ਅਮਿਤ ਜੋਸ਼ੀ ਨੇ ਦੱਸਿਆ ਕਿ ਫ਼ੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਅਭਨਿਵ ਤ੍ਰਿਖਾ ਅਤੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਦੀਆਂ ਹਦਾਇਤਾਂ ’ਤੇ ਟੀਮ ਨੇ ਵੱਖ ਵੱਖ ਮਠਿਆਈਆਂ ਦੇ ਮਿਆਰ ਦੀ ਜਾਂਚ ਕੀਤੀ। ਇਸ ਦੌਰਾਨ ਸਾਫ-ਸਫ਼ਾਈ ਦਾ ਵੀ ਮੁਆਇਨਾ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤ ਸਵੀਟਸ, ਗੁਰੂ ਨਾਨਕ ਸਵੀਟਸ, ਸ਼ਕਤੀ ਫ਼ੂਡ ਪ੍ਰੋਡਕਟਸ, ਜਲੰਧਰ ਸਵੀਟਸ ਅਤੇ ਉੱਤਮ ਸਵੀਟਸ ਦੇ ਕਾਰਖਾਨਿਆਂ ਦੀ ਚੈਕਿੰਗ ਕੀਤੀ ਗਈ, ਜਿੱਥੇ ਮਠਿਆਈਆਂ ਬਣਦੀਆਂ ਹਨ। ਮੌਕੇ 'ਤੇ ਖੋਆ, ਬਰਫ਼ੀ, ਕਲਾਕੰਦ ਅਤੇ ਮੇਵੇ ਦੇ ਸੈਂਪਲ ਲਏ ਗਏ, ਜੋ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਅਧਿਕਾਰੀ ਨੇ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਮਿਲਾਵਟੀ ਤੇ ਗ਼ੈਰਮਿਆਰੀ ਮਠਿਆਈਆਂ ਦੀ ਬਣਾਈ ਤੇ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×