ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਜ਼ਿਲ੍ਹਾ ਯੋਗਾਸਨਾ ਸਪੋਰਟਸ ਚੈਂਪੀਅਨਸ਼ਿਪ ਸਮਾਪਤ

07:48 AM Sep 09, 2024 IST
ਵੱਖ-ਵੱਖ ਵਰਗਾਂ ਦੇ ਜੇਤੂ ਬੱਚੇ ਮਹਿਮਾਨਾਂ ਅਤੇ ਪ੍ਰਬੰਧਕਾਂ ਨਾਲ।

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 8 ਸਤੰਬਰ
ਜ਼ਿਲ੍ਹਾ ਯੋਗ ਐਸੋਸੀਏਸ਼ਨ ਮੁਹਾਲੀ ਵੱਲੋਂ ਅੱਜ ਸੈਕਟਰ-67 ਦੇ ਲਰਨਿੰਗ ਪਾਥ ਸਕੂਲ ਵਿੱਚ 6ਵੀਂ ਜ਼ਿਲ੍ਹਾ ਯੋਗਾਸਨਾ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ 200 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਉਦਘਾਟਨੀ ਸਮਾਰੋਹ ਮੌਕੇ ਡਾ. ਪਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਰਾਜੇਂਦਰ ਕੁਮਾਰ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤੀ ਤੇ ਦੀਪਇੰਦਰ ਸਿੰਘ ਅਤੇ ਹਰਦੀਪ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਹ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਗੋਇਲ, ਉਪ ਪ੍ਰਧਾਨ ਵਿਦਿਆ ਸਾਗਰ, ਜਨਰਲ ਸਕੱਤਰ ਬਲਜੀਤ ਸਿੰਘ, ਆਦਿ ਦੀ ਦੇਖ-ਰੇਖ ਕਰਵਾਇਆ ਗਿਆ। ਇਸ ਦੌਰਾਨ ਲੜਕੀਆਂ 8 ਤੋਂ 10 ਸਾਲ ਵਰਗ ’ਚ ਇਸ਼ਨੀਤ ਕੌਰ, ਅਮਾਨਤ, ਗੁਰਮਨਪ੍ਰੀਤ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। 10 ਤੋਂ 12 ਸਾਲ ਵਰਗ ’ਚ ਸਮਰੀਤ ਕੌਰ ਤੇ ਮਾਰੀਆ ਪਹਿਲੇ, ਸਮਿਖਸ਼ਾ ਦੂਜੇ ਅਤੇ ਗੌਰੀ ਤੀਜੇ ਸਥਾਨ ’ਤੇ ਰਹੀ।
ਲੜਕਿਆਂ ਦੇ 8 ਤੋਂ 10 ਸਾਲ ਵਰਗ ਵਿਚ ਕਿਆਨ ਪਹਿਲੇ, ਉਜਵਲ ਜੋਸ਼ੀ ਦੂਜੇ ਅਤੇ ਤਰਨਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। 10 ਤੋਂ 12 ਸਾਲ ਵਰਗ ਵਿਚ ਹਰਸ਼ਪ੍ਰੀਤ ਸਿੰਘ, ਮੌਰਿਆ ਗਰਗ ਅਤੇ ਰਾਘਵ ਸ਼ਰਮਾ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ।

Advertisement

Advertisement