ਮੁਹਾਲੀ ਹਮਲੇ ਦਾ ਖਾੜਕੂ ਅਬੂ ਧਾਬੀ ਤੋਂ ਲਿਆਂਦਾ
06:46 AM Aug 10, 2024 IST
Advertisement
ਨਵੀਂ ਦਿੱਲੀ, 9 ਅਗਸਤ
ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲੇ ਅਤੇ ਹੋਰ ਦਹਿਸ਼ਤੀ ਕੇਸਾਂ ’ਚ ਲੋੜੀਂਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਤਰਸੇਮ ਸਿੰਘ ਨੂੰ ਅੱਜ ਇਥੇ ਪੁੱਜਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੀਬੀਆਈ ਨੇ ਐੱਨਆਈਏ ਅਤੇ ਇੰਟਰਪੋਲ ਦੀ ਸਹਾਇਤਾ ਨਾਲ ਉਸ ਨੂੰ ਅਬੂ ਧਾਬੀ ਤੋਂ ਮੁਲਕ ਲਿਆਂਦਾ ਹੈ।
Advertisement
ਸੀਬੀਆਈ ਤਰਜਮਾਨ ਨੇ ਕਿਹਾ ਕਿ ਐੱਨਆਈਏ ਦੀ ਬੇਨਤੀ ’ਤੇ ਤਰਸੇਮ ਸਿੰਘ ਖ਼ਿਲਾਫ਼ 13 ਨਵੰਬਰ, 2023 ’ਚ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਤਰਸੇਮ ਸਿੰਘ ਨਾਮਜ਼ਦ ਦਹਿਸ਼ਤਗਰਦ ਲਖਬੀਰ ਲੰਡਾ ਦਾ ਭਰਾ ਹੈ। ਉਸ ਨੂੰ ਨਵੰਬਰ 2023 ’ਚ ਹੀ ਅਬੂ ਧਾਬੀ ’ਚ ਫੜ ਲਿਆ ਗਿਆ ਸੀ ਅਤੇ ਅੱਜ ਮੁਲਕ ਲਿਆਂਦਾ ਗਿਆ ਹੈ। ਉਹ ਭਾਰਤ ਆਧਾਰਿਤ ਦਹਿਸ਼ਤਗਰਦਾਂ ਹਰਵਿੰਦਰ ਸੰਧੂ ਉਰਫ਼ ਰਿੰਦਾ ਅਤੇ ਲਖਬੀਰ ਸਿੰਘ ਉਰਫ਼ ਲੰਡਾ ਲਈ ਦਹਿਸ਼ਤੀ ਕਾਰਵਾਈਆਂ ਵਾਸਤੇ ਪੈਸਿਆਂ ਦਾ ਪ੍ਰਬੰਧ ਕਰਦਾ ਸੀ। ਐੱਨਆਈਏ ਨੇ 20 ਅਗਸਤ, 2022 ’ਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। -ਪੀਟੀਆਈ
Advertisement
Advertisement