For the best experience, open
https://m.punjabitribuneonline.com
on your mobile browser.
Advertisement

ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ

06:45 AM Jan 01, 2024 IST
ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 31 ਦਸੰਬਰ
ਮੋਗਾ ਦੇ ਨੌਜਵਾਨ ਦੀ ਬਰੈਂਪਟਨ (ਕੈਨੇਡਾ) ਵਿੱਚ ਲੰਘੇ ਦਿਨੀਂ ਦਿਲ ਦਾ ਦੌਰਾ ਦਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਬੇਟੇ ਦੀ ਲਾਸ਼ ਵਤਨ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ। ਵੇਰਵਿਆਂ ਅਨੁਸਾਰ ਕੁਲਦੀਪ ਸਿੰਘ ਵਾਸੀ ਬਹੋਨਾ ਚੌਕ, ਮੋਗਾ 2018 ਵਿੱਚ ਕੈਨੇਡਾ ਗਿਆ ਸੀ। ਉਹ ਆਪਣੀ ਪਤਨੀ ਨਾਲ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਸ ਦੀ 3 ਸਾਲ ਦੀ ਬੇਟੀ ਇਥੇ ਮੋਗਾ ਵਿੱਚ ਹੈ। ਪਰਿਵਾਰ ਮੁਤਾਬਕ ਕੁਲਦੀਪ ਸਿੰਘ ਨੂੰ ਖਾਂਸੀ ਅਤੇ ਜ਼ੁਕਾਮ ਹੋ ਗਿਆ, ਜਿਸ ਤੋਂ ਬਾਅਦ 28 ਦਸੰਬਰ ਨੂੰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸੇ ਦਿਨ ਹਸਪਤਾਲ ’ਚ ਇਲਾਜ ਦੌਰਾਨ ਉਸ ਦਾ ਖੂਨ ਦਾ ਦਬਾਅ (ਬਲੱਡ ਪਰੈਸ਼ਰ) ਘਟ ਗਿਆ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਥੇ ਪੀੜਤ ਪਰਿਵਾਰ ਨੇ ਪਰਵਾਸੀ ਪੰਜਾਬੀਆਂ ਕੋਲੋਂ ਬੇਟੇ ਦੀ ਮ੍ਰਿਤਕ ਦੇਹ ਭਾਰਤ ਭਿਜਵਾਉਣ ਲਈ ਮਦਦ ਦੀ ਮੰਗ ਕੀਤੀ ਹੈ।

Advertisement

Advertisement
Author Image

Advertisement
Advertisement
×