For the best experience, open
https://m.punjabitribuneonline.com
on your mobile browser.
Advertisement

ਮੋਗਾ: ਡੰਡੇ ਮਾਰ ਕੇ ਦੋਸਤ ਦੀ ਹੱਤਿਆ

10:25 AM Mar 31, 2024 IST
ਮੋਗਾ  ਡੰਡੇ ਮਾਰ ਕੇ ਦੋਸਤ ਦੀ ਹੱਤਿਆ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਮਾਰਚ
ਇੱਥੇ ਪੁਲੀਸ ਨੇ ਡੰਡੇ ਮਾਰ ਕੇ ਦੋਸਤ ਦੀ ਹੱਤਿਆ ਦੇ ਦੋਸ਼ ਹੇਠ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ।ਡੀਐੱਸਪੀ ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਚੱਕੀਆਂ ਵਾਲਾ ਅਹਾਤੇ ਨੇੜੇ ਸਵੇਰੇ ਸੱਤਪਾਲ ਸਿੰਘ ਉਰਫ਼ ਗੁਗੂ ਦੀ ਉਸ ਦੇ ਘਰ ਨੇੜਿਓਂ ਲਾਸ਼ ਮਿਲੀ ਸੀ। ਮੁੱਢਲੀ ਤਫ਼ਤੀਸ਼ ਵਿੱਚ ਨੌਜਵਾਨ ਦੀ ਹੱਤਿਆ ਦਾ ਪਤਾ ਲੱਗਣ ’ਤੇ ਮੁਲਜ਼ਮ ਨੂੰ 12 ਘੰਟਿਆਂ ਵਿੱਚ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮ੍ਰਿਤਕ ਸੱਤਪਾਲ ਸਿੰਘ ਇੱਥੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਭਾਂਡਿਆਂ ਵਾਲੀ ਦੁਕਾਨ ’ਤੇ ਕੰਮ ਕਰਦਾ ਸੀ। ਕੰਮ ਤੋਂ ਛੁੱਟੀ ਬਾਅਦ ਉਸ ਨੇ ਆਪਣੇ ਦੋਸਤ ਸੰਜੀਵ ਕੁਮਾਰ ਉਰਫ਼ ਕਾਕੂ ਨਾਲ ਸ਼ਰਾਬ ਪੀਤੀ। ਇਸ ਦੌਰਾਨ ਦੋਵਾਂ ਵਿਚ ਕਿਸੇ ਗੱਲ ਤੋਂ ਤਕਰਾਰ ਗਿਆ। ਜਦੋਂ ਸੱਤਪਾਲ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਸੀ ਤਾਂ ਸੰਜੀਵ ਨੇ ਡੰਡੇ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਫਿਲਹਾਲ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×