For the best experience, open
https://m.punjabitribuneonline.com
on your mobile browser.
Advertisement

ਮੋਗਾ: ਪਰਾਲੀ ਪ੍ਰਬੰਧਨ ਲਈ ਸਰਗਰਮ ਹੋਇਆ ਜ਼ਿਲ੍ਹਾ ਪ੍ਰਸ਼ਾਸਨ

07:56 AM Jul 19, 2024 IST
ਮੋਗਾ  ਪਰਾਲੀ ਪ੍ਰਬੰਧਨ ਲਈ ਸਰਗਰਮ ਹੋਇਆ ਜ਼ਿਲ੍ਹਾ ਪ੍ਰਸ਼ਾਸਨ
ਮੋਗਾ ਵਿਚ ਸੀਆਰਐਮ ਮਸ਼ੀਨਾਂ ਲਈ ਡਰਾਅ ਕੱਢਦੇ ਏਡੀਸੀ ਹਰਕੀਰਤ ਕੌਰ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀਆਂ ਜਾਣ ਵਾਲੀਆਂ 22 ਹਜ਼ਾਰ ਤੋਂ ਵੱਧ ਸੀਆਰਐਮ ਮਸ਼ੀਨਾਂ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਿਊਟਰਾਈਜ਼ ਡਰਾਅ ਕੱਢੇ ਗਏ। ਇਥੇ ਏਡੀਸੀ ਹਰਕੀਰਤ ਕੌਰ ਚਾਨੇ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਰਾਪ ਰੈਜੀਡਿਊ ਮੈਨੇਜਮੈਟ (ਸੀਆਰਐਮ) ਸਕੀਮ ਤਹਿਤ ਮੋਗਾ ਜ਼ਿਲ੍ਹੇ ਵਿਚ ਖੇਤੀ ਸੰਦ ਉਪਦਾਨ ਤੇ ਲੈਣ ਲਈ 633 ਬਿਨੈ ਪੱਤਰ ਪ੍ਰਾਪਤ ਹੋਏ ਸਨ। ਸਹਿਕਾਰੀ ਸਭਾਵਾਂ ਵੱਲੋਂ 8, ਰਜਿਸਟਰਡ ਕਿਸਾਨ ਗਰੁੱਪਾਂ ਵੱਲ 38, ਐਫਪੀਓ ਵੱਲੋਂ 5 ਅਤੇ 56 ਕਿਸਾਨਾਂ ਨੇ ਬਤੌਰ ਕਸਟਮ ਹਾਇਰ ਸੈਂਟਰ ਸਥਾਪਿਤ ਕਰਨ ਲਈ ਅਪਲਾਈ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਨੇ ਪਰਾਲੀ ਪ੍ਰਬੰਧਨ ਮਸੀਨਾਂ ਲਈ ਡਰਾਅ ਇਸ ਮਹੀਨੇ ਦੇ ਅੰਦਰ-ਅੰਦਰ ਕੱਢੇ ਜਾਣ ਅਤੇ ਝੋਨੇ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਅਗਸਤ, 2024 ਦੇ ਅੰਤ ਤੱਕ ਲਾਭਪਾਤਰੀ ਕਿਸਾਨਾਂ ਨੂੰ ਸਬਸਿਡੀ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਤਹਿਤ ਕੰਪਿਊਟਰਾਈਜ਼ ਡਰਾਅ ਕੱਢੇ ਗਏ ਅਤੇ ਸੀਨਆਰਤਾ ਸੂਚੀਆਂ ਫਾਈਨਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰਾਈਜ਼ ਡਰਾਅ ਵਿੱਚ 230 ਮਸ਼ੀਨਾਂ ਕਿਸਾਨਾਂ, 49 ਕਸਟਮ ਹਾਇਰਿੰਗ ਸੈਟਰਾਂ ਨੁੂੰ 471 ਮਸ਼ੀਨਾਂ ਮਿਲਣਗੀਆਂ। ਕਸਟਮ ਹਾਇਰਿੰਗ ਸੈਟਰਾਂ ਵਿੱਚ ਜ਼ਿਲ੍ਹੇ ਦੀਆਂ 8 ਸਹਿਕਾਰੀ ਸਭਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਆਮ ਛੋਟੇ ਕਿਸਾਨ ਇਨ੍ਹਾਂ ਮਸ਼ੀਨਾਂ ਦਾ ਸਸਤੇ ਕਿਰਾਏ ਵਿੱਚ ਲਾਹਾ ਲੈ ਸਕੇ।

Advertisement
Advertisement
Author Image

sukhwinder singh

View all posts

Advertisement