ਮੋਗਾ ਨੇ ਮਾਨਸਾ ਨੂੰ 92 ਦੌੜਾਂ ਨਾਲ ਹਰਾਇਆ
ਖੇਤਰੀ ਪ੍ਰਤੀਨਿਧ
ਐਸਏਐਸਨਗਰ (ਮੁਹਾਲੀ), 22 ਅਕਤੂਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਚੱਲਣ ਵਾਲੇ ਸਕੂਲਾਂ ਦੇ ਸੂਬਾ ਪੱਧਰੀ ਕ੍ਰਿਕਟ ਮੁਕਾਬਲੇ ਅੱਜ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਗਿੰਨੀ ਦੁੱਗਲ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤਾ।
ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਉਦਘਾਟਨੀ ਮੈਚ ਵਿੱਚ ਮੋਗਾ ਅਤੇ ਮਾਨਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਮੋਗਾ ਦੀ ਟੀਮ ਨੇ 92 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤਿਆ। ਦੂਜਾ ਮੈਚ ਲੁਧਿਆਣਾ ਅਤੇ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਲੁਧਿਆਣਾ ਦੇ ਅਰਮਾਨਪ੍ਰੀਤ ਰਾਏ ਦੀ ਤੇਜ਼ ਤਰਾਰ ਪਾਰੀ ਸਦਕਾ ਲਧਿਆਣਾ ਜੇਤੂ ਰਿਹਾ। ਫਾਜ਼ਿਲਕਾ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਤੀਜੇ ਮੈਚ ਵਿੱਚ ਫਾਜ਼ਿਲਕਾ ਦੀ ਟੀਮ ਨੇ 68 ਦੌੜਾਂ ਦੇ ਅੰਤਰ ਨਾਲ ਜੇਤੂ ਰਹੀ। ਇਸ ਮੌਕੇ ਮਨਪ੍ਰੀਤ ਸਿੰਘ ਰੂਬੀ, ਹਰਪ੍ਰੀਤ ਕੌਰ, ਨਵਦੀ ਚੌਧਰੀ, ਗੁਰਮੀਤ ਸਿੰਘ, ਸੰਦੀਪ ਜਿੰਦਲ, ਕਰਮਜੀਤ ਸਿੰਘ ਬਠਿੰਡਾ, ਸ਼ਰਨਜੀਤ ਕੌਰ, ਰਾਜਵੀਰ ਕੌਰ, ਸਤਨਾਮ ਸਿੰਘ, ਜਗਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।