For the best experience, open
https://m.punjabitribuneonline.com
on your mobile browser.
Advertisement

ਸੈਮੀ ਫਾਈਨਲ ’ਚ ਪੁੱਜੇ ਮੋਗਾ ਅਤੇ ਤੇਹਿੰਗ ਕਲੱਬ

09:46 AM Jun 15, 2024 IST
ਸੈਮੀ ਫਾਈਨਲ ’ਚ ਪੁੱਜੇ ਮੋਗਾ ਅਤੇ ਤੇਹਿੰਗ ਕਲੱਬ
ਖਿਡਾਰੀਆਂ ਨੂੰ ਮਿਲਦੇ ਹੋਏ ਮੁੱਖ ਮਹਿਮਾਨ ਅਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੂਨ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਏਕ ਨੂਰ ਤੇਹਿੰਗ ਕਲੱਬ ਨੇ ਸੈਮੀ ਫਾਈਨਲ ਵਿੱਚ ਆਪਣੀ ਥਾਂ ਬਣਾਈ ਉੱਥੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਅਤੇ ਏਕ ਨੂਰ ਅਕੈਡਮੀ ਤਹਿੰਗ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚੀਆਂ। ਜੂਨੀਅਰ ਵਰਗ ਦੇ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਸਪੋਰਟ ਸੈਂਟਰ ਕਿਲਾ ਰਾਏਪਰ ਨੂੰ 2-1 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰਾਊਂਡ ਗਲਾਸ ਅਕੈਡਮੀ ਚਚਰਾੜੀ ਨੇ ਐਚਟੀਸੀ ਰਾਮਪੁਰ ਨੂੰ 4-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ। ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸਟਿਕ ਸਟਾਰ ਬੇਕਰਜ਼ ਫੀਲਡ ਕੈਲੀਫੋਰਨੀਆ ਕਲੱਬ ਨੂੰ 7-6 ਗੋਲਾਂ ਨਾਲ ਹਰਾ ਕੇ ਆਖਰੀ ਚਾਰਾਂ ਵਿੱਚ ਆਪਣੀ ਥਾਂ ਪੱਕੀ ਕੀਤੀ। ਰਮਨਦੀਪ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ।

Advertisement

Advertisement
Author Image

joginder kumar

View all posts

Advertisement
Advertisement
×