ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ: ਕਰੋਨਾ ਜਾਂਚ ਵਿੱਚ ਰਿਸ਼ਵਤਖ਼ੋਰੀ ਦੇ ਦੋਸ਼; ਐੱਨਆਰਆਈਜ਼ ਦੀ ਪਾਜ਼ੇਟਿਵ ਰਿਪੋਰਟ ਬਣਾ ਦਿੱਤੀ ਨੈਗੇਟਿਵ; ਨੋਡਲ ਅਧਿਕਾਰੀ ਵੱਲੋਂ ਦੋਸ਼ਾਂ ਤੋਂ ਇਨਕਾਰ

03:06 PM Aug 19, 2020 IST
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 19 ਅਗਸਤ

Advertisement

ਇਥੇ ਹਾਕਮ ਧਿਰ ਦੇ ਵਿਧਾਇਕ ਤੇ ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ਨਾਲ ਤਤਕਾਰ ਖ਼ਤਮ ਹੋਣ ਮਗਰੋਂ ਜ਼ਿਲ੍ਹੇ ਦੇ ਕੋਵਿਡ-19 ਨੋਡਲ ਅਫ਼ਸਰ ਉੱਤੇ ਨਮੂਨੇ ਜਾਂਚ ਲਈ ਵੱਢੀ ਲੈਣ ਦੇ ਦੋਸ਼ ਲਗੇ ਹਨ। ਦੂਜੇ ਪਾਸੇ ਡਾਕਟਰ ਨੇ ਵੱਢੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਸਿਵਲ ਸਰਜਨ ਡਾ. ਅਮਨਪ੍ਰੀਤ ਕੌਰ ਬਾਜਵਾ ਨੇ ਪੀਸੀਐੱਮਸ ਜਥੇਬੰਦੀ ਦੀ ਇਸ ਗੰਭੀਰ ਮਾਮਲੇ ਦੀ ਜਾਂਚ ਕਰਵਾਉਣ ਦੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਇਥੇ ਐੱਨਆਰਅਈਜ਼ ਨੇ ਕੋਵਿਡ-19 ਨਮੂਨੇ ਜਾਂਚ ਲਈ ਪ੍ਰਤੀ ਵਿਅਕਤੀ 3500 ਰੁਪਏ ਦੀ ਵੱਢੀ ਦੇ ਦੋਸ਼ ਲਾਏ ਹਨ। ਚਰਨਜੀਤ ਸਿੰਘ ਪਿੰਡ ਦੇਹੜਕਾ(ਲੁਧਿਆਣਾ) ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 4 ਅਗਸਤ ਨੂੰ ਹਾਂਗਕਾਂਗ ਜਾਣਾ ਸੀ ਅਤੇ 72 ਘੰਟੇ ਪਹਿਲਾਂ ਕੋਵਿਡ-19 ਨਮੂਨਾ ਚੈੱਕ ਜ਼ਰੂਰੀ ਸੀ। 2 ਅਗਸਤ ਨੂੰ ਓਮ ਪ੍ਰਕਾਸ਼ ਨਾਮੀ ਵਿਅਕਤੀ ਰਾਹੀਂ ਉਨ੍ਹਾਂ 9 ਵਿਅਕਤੀਆਂ ਦੇ ਕਰੋਨਾ ਟੈਸਟ 3500 ਰੁਪਏ ਪ੍ਰਤੀ ਵਿਅਕਤੀ ਵੱਢੀ ਦੇ ਕੇ ਕਰਵਾਏ।

ਦੂਜੇ ਪਾਸੇ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਆਪਣੇ ਮਕਾਨ ਮਾਲਕ ਐੱਨਆਰਆਈ ਮਹਿਲਾ ਦਾ ਕਰੋਨਾ ਨਮੂਨਾ ਟੈਸਟ ਕਰਵਾਉਣ ਗਿਆ ਸੀ। ਉਦੋਂ ਕੋਵਿਡ-19 ਨੋਡਲ ਅਫ਼ਸਰ ਡਾ. ਨਰੇਸ਼ ਆਮਲਾ ਨਾਲ ਜਾਣ ਪਛਾਣ ਹੋ ਗਈ। ਉਥੇ ਉਸ ਨੇ 2 ਤੇ 3 ਅਗਸਤ ਨੂੰ 48 ਵਿਅਕਤੀਆਂ ਦੇ ਕਰੋਨਾ ਨਮੂਨੇ ਚੈੱਕ ਕਰਵਾਉਣ ਲਈ 1.70 ਲੱਖ ਰੁਪਏ ਡਾ. ਆਮਲਾ ਨੂੰ ਦਿੱਤੇ ਸਨ। ਸੌਦਾ ਇਹ ਤੈਅ ਹੋਇਆ ਸੀ ਕਿ ਜਿਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਹੋਵੇਗੀ ਉਹ ਨੈਗੇਟਿਵ ਦਿੱਤੀ ਜਾਵੇਗੀ। ਇਸ ਦੌਰਾਨ ਮਸ਼ੀਨ ਗਰਮ ਹੋ ਕੇ ਸੜ ਗਈ। ਇਹ ਗੋਰਖਧੰਦਾਂ ਕਈ ਦਿਨ ਚੱਲਦਾ ਰਿਹਾ ਅਤੇ ਡਾ. ਨਰੇਸ਼ ਆਮਲਾ ਦੀ ਹਾਂਗਕਾਂਗ ’ਚ ਸਿੱਧੀ ਗੱਲਬਾਤ ਵੀ ਹੁੰਦੀ ਰਹੀ। ਕੋਵਿਡ-19 ਨੋਡਲ ਅਫ਼ਸਰ ਡਾ. ਨਰੇਸ਼ ਆਮਲਾ ਨੇ ਉਨ੍ਹਾਂ ਉੱਤੇ ਵੱਢੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਮੰਨਿਆਂ ਕਿ ਉਸ ਦੀ 2 -3 ਵਾਰ ਹਾਂਗਕਾਂਗ ਵਿੱਚ ਟੈਲੀਫੋਨ ਉੱਤੇ ਗੱਲਬਾਤ ਹੋਈ ਹੈ। ਉਹ ਕਿਸੇ ਓਮ ਪ੍ਰਕਾਸ਼ ਨੂੰ ਨਹੀਂ ਜਾਣਦਾ। ਉਸ ਖ਼ਿਲਾਫ਼ ਸਾਜ਼ਿਸ ਤਹਿਤ ਦੋਸ਼ ਲਗਾਏ ਗਏ ਹਨ।

Advertisement
Tags :
ਅਧਿਕਾਰੀਐੱਨਆਰਆਈਜ਼ਇਨਕਾਰਕਰੋਨਾਜਾਂਚਦਿੱਤੀਦੋਸ਼ਾਂਨੈਗੇਟਿਵਨੋਡਲਪਾਜ਼ੇਟਿਵ;ਮੋਗਾਰਿਸ਼ਵਤਖ਼ੋਰੀ:ਰਿਪੋਰਟਵੱਲੋਂਵਿੱਚ
Advertisement