For the best experience, open
https://m.punjabitribuneonline.com
on your mobile browser.
Advertisement

ਮੋਗਾ: ਕਮਿਸ਼ਨਰ ਦੀ ਬਦਲੀ ਮਗਰੋਂ ਨਿਗਮ ਹੋਇਆ ਅਧਿਕਾਰੀ ਤੋਂ ਵਿਰਵਾ

07:46 AM Oct 26, 2023 IST
ਮੋਗਾ  ਕਮਿਸ਼ਨਰ ਦੀ ਬਦਲੀ ਮਗਰੋਂ ਨਿਗਮ ਹੋਇਆ ਅਧਿਕਾਰੀ ਤੋਂ ਵਿਰਵਾ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਅਕਤੂਬਰ
ਨਗਰ ਨਿਗਮ ਕਮਿਸ਼ਨਰ ਪੂਨਮ ਸਿੰਘ ਦਾ ਤਬਾਦਲਾ ਚਾਰ ਮਹੀਨੇ ਬਾਅਦ ਹੀ ਬਤੌਰ ਏਡੀਸੀ (ਜਨਰਲ) ਬਠਿੰਡਾ ਹੋ ਗਿਆ ਹੈ ਜਿਸ ਮਗਰੋਂ ਇੱਥੇ ਕਮਿਸ਼ਨਰ ਦੇ ਤਬਾਦਲੇ ਨਾਲ 77 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲਾ ਨਗਰ ਨਿਗਮ ਅਧਿਕਾਰੀ ਰਹਿਤ ਹੋ ਗਿਆ ਹੈ। ਨਿਗਮ ਵਿੱਚ ਸੰਯੁਕਤ ਕਮਿਸ਼ਨਰ, ਸਕੱਤਰ, ਐੱਸਈ (ਸਿਵਲ) ਅਤੇ ਐੱਸਈ (ਅਪਰੇਸ਼ਨ ਅਤੇ ਮੇਨਟੇਨੈਂਸ) ਦੀਆਂ ਅਸਾਮੀਆਂ ਪਹਿਲਾਂ ਹੀ ਖਾਲੀ ਹਨ। ਨਿਗਮ ਕਮਿਸ਼ਨਰ ਪੂਨਮ ਸਿੰਘ ਨੇ ਹਰ ਵਰਗ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚੋਂ ਲੰਘਦੇ ਫਲਾਈਓਵਰਾਂ ਅਤੇ ਅੰਡਰ ਬਰਿੱਜਾਂ ਨੂੰ ਨਵੀਂ ਦਿੱਖ ਨਾਲ ਸ਼ਿੰਗਾਰਿਆ, ਪਾਰਕਾਂ ਦੀ ਸਫ਼ਾਈ, ਵਾਤਾਵਰਨ ਸ਼ੁੱਧਤਾ ਲਈ ਪੌਦੇ ਲਾ ਜਦਕਿ ਨਿਗਮ ਦੇ ਖਜ਼ਾਨੇ ਵਿੱਚ ਪਿਛਲੇ ਸਾਲਾਂ ਨਾਲੋਂ 2.25 ਕਰੋਡ ਰੁਪਏ ਵੱਧ ਮਾਲੀਆ ਜਮ੍ਹਾਂ ਹੋਣਾ ਆਦਿ ਮਿਸਾਲੀ ਕਾਰਜ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਾਣੀ ਵਿੱਚ ਮਿਲਾਉਣ ਵਾਲੀ ਮਹਿੰਗੀ ਦਵਾਈ ਖਰੀਦਣ ਅਤੇ ਟਿਊਬਵੈੱਲ ਟੈਂਡਰਾਂ ਸਬੰਧੀ ਪੰਜਾਬੀ ਟ੍ਰਿਬਿਊਨ ਸਮੇਤ ਹੋਰ ਕਈ ਅਖਬਾਰਾਂ ਵਿੱਚ ਛਪੀਆਂ ਕਥਿਤ ਬੇਨਿਯਮੀਆਂ ਦੀਆਂ ਰਿਪੋਰਟਾਂ ਉੱਤੇ 23 ਅਕਤੂਬਰ ਨੂੰ ਨਿਗਮ ਦੀ ਵਿੱਤ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ਦੌਰਾਨ ਹਾਕਮ ਧਿਰ ਦੇ ਦੋ ਕੌਂਸਲਰਾਂ ਜੋ ਇਸ ਕਮੇਟੀ ਦੇ ਮੈਂਬਰ ਸਨ, ਨੇ ਵਾਕਆਊਟ ਕਰ ਦਿੱਤਾ ਤਾਂ ਇੱਕ ਨਿਗਮ ਅਧਿਕਾਰੀ ਨੇ ਇਹ ਟੈਂਡਰ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਨਿਗਮ ਕਮਿਸ਼ਨਰ ਪੂਨਮ ਸਿੰਘ ਦੇ ਦਖ਼ਲ ਮਗਰੋਂ ਦੂਜੀ ਵਾਰ ਵਿੱਤ ਕਮੇਟੀ ਦੀ ਮੀਟਿੰਗ ਰੱਦ ਕਰਨੀ ਪਈ।

Advertisement

Advertisement
Advertisement
Author Image

Advertisement