ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਫਰ ਅਤੇ ਸਿੱਧੂ ਵੱਲੋਂ ਜੀਤਮਹਿੰਦਰ ਦੇ ਹੱਕ ’ਚ ਚੋਣ ਪ੍ਰਚਾਰ

09:06 AM May 05, 2024 IST
ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਗੁਰਬਾਜ਼ ਸਿੰਘ ਸਿੱਧੂ।

ਬਲਜੀਤ ਸਿੰਘ
ਸਰਦੂਲਗੜ੍ਹ, 4 ਮਈ
ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਲਈ ਹਲਕਾ ਸਰਦੂਲਗੜ੍ਹ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਅਤੇ ਹਲਕਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਬੇਟੇ ਗੁਰਬਾਜ਼ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਬੀਰੇਵਾਲਾ, ਝੇਰਿਆਂਵਾਲੀ, ਮੀਆਂ, ਉਲਕ, ਘੁੱਦੂਵਾਲਾ, ਭਲਾਈਕੇ, ਦਸਾਉਂਦੀਆਂ, ਭੰਮੇ ਖੁਰਦ, ਦਾਨੇਵਾਲਾ ਤੇ ਨੰਦਗੜ੍ਹ ਮੋਫਰ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਹੀ ਦੇਸ਼ ਦਾ ਸਰਬਪੱਖੀ ਵਿਕਾਸ ਕਰਵਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਅੰਦਰ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਣੀ ਆਮ ਆਦਮੀ ਦੀ ਸਰਕਾਰ ਨੇ ਵੀ ਹਵਾਈ ਗੱਲਾਂ ਕੀਤੀਆਂ ਹਨ, ਜ਼ਮੀਨੀ ਪੱਧਰ ’ਤੇ ਕਿਸੇ ਦਾ ਕੋਈ ਵੀ ਕੰਮ ਨਹੀਂ ਹੋਇਆ। ਸ੍ਰੀ ਮੋਫਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣਾ ਕੀਮਤੀ ਵੋਟ ਕਾਂਗਰਸ ਨੂੰ ਪਾਇਆ ਜਾਵੇ। ਇਸ ਮੌਕੇ ਯੂਥ ਹਲਕਾ ਪ੍ਰਧਾਨ ਲਛਮਣ ਦਸੋਦੀਆ, ਬਿੰਦਰ ਮਾਨ, ਗੁਰਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਝਨੀਰ ਨਾਜ਼ਮ ਸਿੰਘ ਬਣਾਂਵਾਲੀ ਨੇ ਵੀ ਸੰਬੋਧਨ ਕੀਤਾ।

Advertisement

ਗੁਰਬਾਜ਼ ਸਿੱਧੂ ਵੱਲੋਂ ਪਿਤਾ ਦੇ ਚੋਣ ਦਫ਼ਤਰ ਦਾ ਉਦਘਾਟਨ

ਬੋਹਾ (ਨਿਰੰਜਣ ਬੋਹਾ): ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਬੋਹਾ ਸਥਿਤ ਦਫ਼ਤਰ ਦਾ ਉਦਘਾਟਨ ਉਨ੍ਹਾਂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਰਣਵੀਰ ਸਿੰਘ ਮੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੇ ਉਨ੍ਹਾਂ ਦੇ ਪਿਤਾ ਜੀਤ ਮਹਿੰਦਰ ਸਿੱਧੂ ਦੀ ਕੰਮ ਕਰਨ ਦੀ ਯੋਗਤਾ ਤੇ ਸਮਰੱਥਾ ਨੂੰ ਵੇਖ ਕੇ ਚਾਰ ਵਾਰ ਆਪਣੀ ਅਵਾਜ਼ ਬਣਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਬਣੇ ਰਹੇ ਰਾਜਨੀਤਕ ਸਮੀਕਰਨਾਂ ਅਨੁਸਾਰ ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਜਿੱਤ ਯਕੀਨੀ ਦਿਖਾਈ ਦੇ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਭਾਵੇਂ ਇਸ ਹਲਕੇ ਤੋਂ ਉਨ੍ਹਾਂ ਦੇ ਪਿਤਾ ਅਜੀਤ ਇੰਦਰ ਮੋਫਰ ਵੀ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸਨ, ਪਰ ਸਿੱਧੂ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਹੈ ਤੇ ਉਹ ਇਹ ਆਪਣੀ ਚੋਣ ਸਮਝ ਕੇ ਹੀ ਲੜਨਗੇ। ਹਲਕਾ ਇੰਚਾਰਜ ਰਣਵੀਰ ਮੀਆਂ ਨੇ ਕਿਹਾ ਬੋਹਾ-ਬੁਢਲਾਡਾ ਖੇਤਰ ਕਾਂਗਰਸ ਦਾ ਗੜ੍ਹ ਰਿਹਾ ਹੈ, ਇਸ ਲਈ ਸਾਰੇ ਵਰਕਰ ਇਸ ਗੜ੍ਹ ਦੀ ਰਾਖੀ ਕਰਦਿਆਂ ਇਸ ਹਲਕੇ ਤੋਂ ਸ੍ਰੀ ਸਿੱਧੂ ਨੂੰ ਭਾਰੀ ਲੀਡ ਦਿਵਾਉਣਗੇ। ਇਸ ਉਦਘਾਟਨੀ ਸਮਾਗਮ ’ਚ ਕਾਂਗਰਸ ਕਮੇਟੀ ਬੋਹਾ ਦੇ ਪ੍ਰਧਾਨ ਨਵੀਨ ਕੁਮਾਰ ਕਾਲਾ, ਬਰੇਟਾ ਦੇ ਪ੍ਰਧਾਨ ਗੁਪਾਲ ਸ਼ਰਮਾ, ਜ਼ਿਲ੍ਹਾ ਮੀਤ ਪ੍ਰਦਾਨ ਪ੍ਰਦੀਪ ਕੁਮਾਰ ਬਿੱਟਾ, ਸ਼ਹਿਰੀ ਪ੍ਰਧਾਨ ਸੁਨੀਲ ਕੁਮਾਰ ਗੋਇਲ ਤੇ ਲਵਿੰਦਰ ਸਿੰਘ ਲਵਲੀ ਹਾਜ਼ਰ ਸਨ।

Advertisement
Advertisement
Advertisement