For the best experience, open
https://m.punjabitribuneonline.com
on your mobile browser.
Advertisement

ਮੋਦੀ ਦਾ ਯੂਕਰੇਨ ਦੌਰਾ 23 ਨੂੰ

06:20 AM Aug 20, 2024 IST
ਮੋਦੀ ਦਾ ਯੂਕਰੇਨ ਦੌਰਾ 23 ਨੂੰ
Advertisement

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਗਸਤ ਨੂੰ ਯੂਕਰੇਨ ਦਾ ਦੌਰਾ ਕਰਕੇ ਉਥੋਂ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਮੋਦੀ ਪੋਲੈਂਡ ਦਾ ਦੌਰਾ ਕਰਨਗੇ। ਕੀਵ ਦੇ ਦੌਰੇ ਤੋਂ ਪਹਿਲਾਂ ਅੱਜ ਭਾਰਤ ਨੇ ਕਿਹਾ ਕਿ ਉਹ ਯੂਕਰੇਨ ਜੰਗ ਦਾ ਸ਼ਾਂਤਮਈ ਹੱਲ ਲੱਭਣ ਲਈ ਆਪਣਾ ਯੋਗਦਾਨ ਪਾਉਣ ਦਾ ਇੱਛੁਕ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮ) ਤਨਮਯ ਲਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ਨੇ ਯੂਕਰੇਨ ਜੰਗ ਦੇ ਹੱਲ ਲਈ ਕੂਟਨੀਤੀ ਅਤੇ ਵਾਰਤਾ ਦੀ ਹਮੇਸ਼ਾ ਵਕਾਲਤ ਕੀਤੀ ਹੈ। ਭਾਰਤ-ਯੂਕਰੇਨ ਆਗੂਆਂ ਦੀ ਵਾਰਤਾ ਦੌਰਾਨ ਯੂਕਰੇਨ ਜੰਗ ਬਾਰੇ ਵੀ ਚਰਚਾ ਹੋਵੇਗੀ।’’ ਤਨਮਯ ਲਾਲ ਨੇ ਕਿਹਾ ਕਿ ਭਾਰਤ ਦੇ ਰੂਸ ਅਤੇ ਯੂਕਰੇਨ ਨਾਲ ਸੁਖਾਵੇਂ ਸਬੰਧ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
×