For the best experience, open
https://m.punjabitribuneonline.com
on your mobile browser.
Advertisement

ਮੋਦੀ ਦੀ ਬੋਲ-ਬਾਣੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਘਟਾਇਆ: ਬਰਾੜ

07:44 AM May 06, 2024 IST
ਮੋਦੀ ਦੀ ਬੋਲ ਬਾਣੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਘਟਾਇਆ  ਬਰਾੜ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ਆਗੂ। -ਫੋਟੋ: ਜੱਸ
Advertisement

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 5 ਮਈ
ਲੋਕ ਸਭਾ ਹਲਕਾ ਫਰੀਦਕੋਟ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ (ਭਲੂਰ) ਦੇ ਹੱਕ ’ਚ ਚਾਰ ਜ਼ਿਲ੍ਹਿਆਂ ਦੀ ਸਾਂਝੀ ਚੋਣ ਮੀਟਿੰਗ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਹੋਈ। ਮੀਟਿੰਗ ਵਿੱਚ ਪਾਰਟੀ ਦੇ ਸੂਬਾ ਆਗੂ ਕਾਮਰੇਡ ਬੰਤ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਸਾਬਕਾ ਵਿਧਾਇਕ ਹਰਦੇਵ ਅਰਸ਼ੀ ਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਸੰਬੋਧਨ ਕੀਤਾ। ਆਗੂਆਂ ਨੇ ਗੁਰਚਰਨ ਸਿੰਘ ਮਾਨ ਦੇ ਨਾਮਜ਼ਦਗੀ ਕਾਗਜ਼ ਭਰਾਉਣ ਲਈ 9 ਮਈ ਨੂੰ ਸ਼ਹੀਦ ਅਮੋਲਕ ਭਵਨ ਫਰੀਦਕੋਟ ਇਕੱਠੇ ਹੋਣ ਦਾ ਫੈਸਲਾ ਕੀਤਾ। ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਮੋਦੀ ਵੱਲੋਂ ਔਰਤਾਂ ਸਬੰਧੀ ਚੋਣ ਭਾਸ਼ਣਾਂ ਨੇ ਸਿਆਸਤ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਮਾਣ-ਮਰਿਆਦਾ ਨੂੰ ਢਾਹ ਲਾਈ ਹੈ ਤੇ ਮੋਦੀ ਰਾਜ ਵਿੱਚ ਔਰਤਾਂ ’ਤੇ ਜਬਰ-ਜ਼ੁਲਮ ਦੀ ਇੰਤਹਾ ਹੋ ਗਈ ਹੈ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਸੀਪੀਆਈ ਫਰੀਦਕੋਟ ਸਮੇਤ ਤਿੰਨ ਤੇ ਸੀਪੀਐੱਮ ਇੱਕ ਜਲੰਧਰ ਸੀਟ ਮਿਲ ਕੇ ਲੜ ਰਹੀਆਂ ਹਨ।

Advertisement

Advertisement
Author Image

Advertisement
Advertisement
×