For the best experience, open
https://m.punjabitribuneonline.com
on your mobile browser.
Advertisement

ਮੋਦੀ ਦੇ ਭਾਸ਼ਣ ਤੱਥਾਂ ਤੋਂ ਕੋਹਾਂ ਦੂਰ: ਪਵਾਰ

07:24 AM May 03, 2024 IST
ਮੋਦੀ ਦੇ ਭਾਸ਼ਣ ਤੱਥਾਂ ਤੋਂ ਕੋਹਾਂ ਦੂਰ  ਪਵਾਰ
Advertisement

ਕੋਲ੍ਹਾਪੁਰ, 2 ਮਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਭਾਸ਼ਣਾਂ ’ਚ ਤੱਥਾਂ ਤੇ ਹਕੀਕਤਾਂ ਦੀ ਘਾਟ ਹੈ। ਉਨ੍ਹਾਂ ਦੋਸ਼ ਵੀ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੱਲ ਨਹੀਂ ਕਰਦੇ ਬਲਕਿ ਉਨ੍ਹਾਂ ਦਾ ਧਿਆਨ ਭਟਕਾਉਂਦੇ ਹਨ। ਪਵਾਰ ਨੇ ਕਿਹਾ, ‘ਮੈਂ ਪਹਿਲਾਂ ਕਦੀ ਵੀ ਅਜਿਹਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਜਿਸ ਦੇ ਭਾਸ਼ਣ ਤੱਥਾਂ ਤੇ ਹਕੀਕਤ ’ਤੇ ਆਧਾਰਿਤ ਨਾ ਹੋਣ। ਉਹ ਮੇਰੇ ਅਤੇ ਊਧਵ ਠਾਕਰੇ ਨੂੰ ਨਿਸ਼ਾਨੇ ’ਤੇ ਲੈ ਕੇ ਹੀ ਸੰਤੁਸ਼ਟ ਹਨ।’ ਉਨ੍ਹਾਂ ਮਹਾਰਾਸ਼ਟਰ ’ਚ ਪੰਜ ਗੇੜਾਂ ਵਿੱਚ ਲੋਕ ਸਭਾ ਚੋਣਾਂ ਕਰਾਏ ਜਾਣ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ, ‘ਅਜਿਹਾ ਇਸ ਲਈ ਹੈ ਕਿ ਮੋਦੀ ਜਿੰਨਾ ਸੰਭਵ ਹੋਵੇ ਪ੍ਰਚਾਰ ਕਰ ਸਕਣ। ਸੱਤਾ ’ਤੇ ਕਾਬਜ਼ ਲੋਕ ਫਿਕਰਮੰਦ ਹਨ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×