ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੀ 400 ਪਾਰ ਦੀ ਮੁਹਿੰਮ ਸਿਰਫ਼ ਕਲਪਨਾ: ਸ਼ਸ਼ੀ ਥਰੂਰ

07:50 PM May 23, 2024 IST

 

Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਮਈ

Advertisement

ਸੰਸਦ ਮੈਂਬਰ ਅਤੇ ਸੀਡਬਲਿਊਸੀ ਮੈਂਬਰ ਡਾ. ਸ਼ਸ਼ੀ ਥਰੂਰ ਨੇ ਡੀਪੀਸੀਸੀ ਦਫ਼ਤਰ ਰਾਜੀਵ ਭਵਨ ਵਿੱਚ ਸੰਚਾਰ ਵਿਭਾਗ ਦੇ ਚੇਅਰਮੈਨ ਅਨਿਲ ਭਾਰਦਵਾਜ ਦੇ ਨਾਲ ਬੀਤੇ ਦਿਨ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਲਈ ਦੇਸ਼ ਭਰ ਦਾ ਦੌਰਾ ਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜ਼ਾਹਿਰ ਹੈ ਕਿ ਲੋਕ ਬਦਲਾਅ ਦੀ ਤਲਾਸ਼ ਕਰ ਰਹੇ ਸਨ। ਸ੍ਰੀ ਥਰੂਰ ਨੇ ਕਿਹਾ ਕਿ ਭਾਜਪਾ ਦੇ ਗੜ੍ਹਾਂ ਵਿੱਚ ਵੀ ਸੀਮਤ ਮਤਦਾਨ ਅਤੇ ਵੋਟਿੰਗ ਵਿੱਚ ਗਿਰਾਵਟ ਤੋਂ ਸਪੱਸ਼ਟ ਹੈ ਕਿ ਭਾਜਪਾ ਸਮਰਥਨ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਅਬਕੀ ਵਾਰ, 400 ਪਾਰ’ ਮੁਹਿੰਮ ਪੂਰੀ ਤਰ੍ਹਾਂ ਕਲਪਨਾ ਹੈ।

Advertisement
Advertisement