For the best experience, open
https://m.punjabitribuneonline.com
on your mobile browser.
Advertisement

ਮੋਦੀ ਦੀ ਅਮਰੀਕਾ ਫੇਰੀ ਭਾਰਤ ਲਈ ‘ਇਤਿਹਾਸਕ’ ਹੋਵੇਗੀ: ਸਿੱਖ ਆਗੂ

08:41 PM Jun 23, 2023 IST
ਮੋਦੀ ਦੀ ਅਮਰੀਕਾ ਫੇਰੀ ਭਾਰਤ ਲਈ ‘ਇਤਿਹਾਸਕ’ ਹੋਵੇਗੀ  ਸਿੱਖ ਆਗੂ
Advertisement

ਵਸ਼ਿੰਗਟਨ, 8 ਜੂਨ

Advertisement

ਅਮਰੀਕਾ ਦੀ ਸਿੱਖ ਸੰਸਥਾ ਦੇ ਆਗੂ ਜੱਸੀ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਸਿੱਖ ਭਾਈਚਾਰੇ ਦੀਆਂ ਮੰਗਾਂ ਮੰਨਣ ਤੇ ਖਾਹਿਸ਼ਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਭਾਈਚਾਰੇ ਬਾਰੇ ਜਾਗਰੂਕਤਾ ਵਧਾਉਣ ਲਈ ਬਣਾਈ ਗਈ ਸੰਸਥਾ ‘ਸਿੱਖਜ਼ ਆਫ ਅਮਰੀਕਾ’ ਦੇ ਮੁਖੀ ਜੱਸੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਮਹੀਨੇ ਦੇ ਅੰਤ ਵਿੱਚ ਅਮਰੀਕਾ ਦਾ ਦੌਰਾ ਕੀਤਾ ਜਾਵੇਗਾ ਜੋ ਕਿ ਭਾਰਤ ਲਈ ‘ਇਤਿਹਾਸਕ’ ਹੋਵੇਗਾ। ਕਾਬਿਲੇਗੌਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 24 ਜੂਨ ਤਕ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। -ਪੀਟੀਆਈ

Advertisement
Advertisement
Advertisement
×