ਮੋਦੀ ਦਾ ਧੋਨੀ ਨੂੰ ਪੱਤਰ: ਸਾਬਕਾ ਕ੍ਰਿਕਟ ਕਪਤਾਨ ਨਵੇਂ ਭਾਰਤ ਦਾ ਪ੍ਰਤੀਕ
05:19 PM Aug 20, 2020 IST
ਨਵੀਂ ਦਿੱਲੀ, 20 ਅਗਸਤ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਦੋ ਵਾਰ ਵਿਸ਼ਵ ਕੱਪ ਜੇਤੂ ਸਾਬਕਾ ਕ੍ਰਿਕਟ ਕਪਤਾਨ ਨਵੇਂ ਭਾਰਤ ਦਾ ਪ੍ਰਤੀਕ ਹੈ, ਜਿਸ ਵਿਚ ਪਰਿਵਾਰ ਦੇ ਨਾਂ ’ਤੇ ਕਿਸਮਤ ਹੀਂ ਲਿਖੀ ਜਾਂਦੀ ਹੈ। ਧੋਨੀ ਨੇ ਇਹ ਪੱਤਰ ਆਪਣੇ ਟਵਿੱਟਰ ਪੇਜ ‘ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਧੋਨੀ ਨੇ ਇਸ ਪ੍ਰਸ਼ੰਸਾ ਤੇ ਪੱਤਰ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
Advertisement
Advertisement