ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਦੀ ਸਥਿਤੀ ’ਤੇ ਮੋਦੀ ਦੀ ਲਗਾਤਾਰ ਨਜ਼ਰ: ਸ਼ਾਹ

10:04 PM Jun 29, 2023 IST

ਨਵੀਂ ਦਿੱਲੀ, 24 ਜੂਨ

Advertisement

ਹਿੰਸਾਗ੍ਰਸਤ ਮਨੀਪੁਰ ਦੀ ਮੌਜੂਦਾ ਸਥਿਤੀ ‘ਤੇ ਚਰਚਾ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦੀ ਗਈ ਸਰਬ-ਪਾਰਟੀ ਬੈਠਕ ਵਿਚ ਉਨ੍ਹਾਂ ਦੱਸਿਆ ਕਿ ਮਨੀਪੁਰ ਦੀ ਸਥਿਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਨਜ਼ਰ ਰੱਖ ਰਹੇ ਹਨ। ਇਸ ਮੀਟਿੰਗ ਵਿੱਚ ਭਾਜਪਾ, ਕਾਂਗਰਸ, ਟੀਐਮਸੀ, ਡੀਐਮਕੇ, ਅੰਨਾ ਡੀਐਮਕੇ, ‘ਆਪ’ ਤੇ ਖੱਬੇ ਪੱਖੀ ਧਿਰਾਂ ਦੇ ਆਗੂਆਂ ਨੇ ਹਿੱਸਾ ਲਿਆ। ਵੇਰਵਿਆਂ ਮੁਤਾਬਕ ਇਸ ਮੌਕੇ 18 ਸਿਆਸੀ ਧਿਰਾਂ, ਉੱਤਰ-ਪੂਰਬ ਦੇ ਚਾਰ ਸੰਸਦ ਮੈਂਬਰ ਤੇ ਇਸੇ ਖੇਤਰ ਦੇ ਦੋ ਰਾਜਾਂ ਦੇ ਮੁੱਖ ਮੰਤਰੀ ਹਾਜ਼ਰ ਸਨ। ਇਸ ਮੌਕੇ ਸੂਬੇ ਦੀ ਸਥਿਤੀ ਉਤੇ ਵਿਸਥਾਰ ਵਿਚ ਚਰਚਾ ਹੋਈ।

ਕਈ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਉੱਤਰ-ਪੂਰਬੀ ਸੂਬੇ ਵਿਚ ਇਕ ਸਰਬ-ਪਾਰਟੀ ਵਫ਼ਦ ਭੇਜਿਆ ਜਾਵੇ। ਹਾਲਾਂਕਿ ਸਰਕਾਰ ਨੇ ਇਸ ਬਾਰੇ ਵਚਨਬੱਧਤਾ ਜ਼ਾਹਿਰ ਨਹੀਂ ਕੀਤੀ। ਕਾਂਗਰਸ ਨੇ ਇਸ ਮੌਕੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ, ਜਦਕਿ ‘ਸਪਾ’ ਤੇ ਕੁਝ ਹੋਰਾਂ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਰੱਖੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਹਾਜ਼ਰ ਪਾਰਟੀਆਂ ਦੇ ਆਗੂਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਉਤੇ ਸ਼ਾਂਤੀ ਬਹਾਲੀ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਗ੍ਰਹਿ ਮੰਤਰੀ ਨੇ ਸਰਬ-ਪਾਰਟੀ ਬੈਠਕ ‘ਚ ਹਾਜ਼ਰ ਆਗੂਆਂ ਨੂੰ ਜਾਣੂ ਕਰਾਇਆ ਕਿ ‘ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵੀ ਅਜਿਹਾ ਨਹੀਂ ਗਿਆ ਜਦ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮਨੀਪੁਰ ਦੀ ਸਥਿਤੀ ਬਾਰੇ ਨਾ ਦੱਸਿਆ ਹੋਵੇ, ਜਾਂ ਪ੍ਰਧਾਨ ਮੰਤਰੀ ਨੇ ਹਦਾਇਤਾਂ ਨਾ ਦਿੱਤੀਆਂ ਹੋਣ।’ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਦੀ ਸਥਿਤੀ ‘ਤੇ ਪਹਿਲੇ ਦਿਨ ਤੋਂ ਹੀ ਨਜ਼ਰ ਰੱਖ ਰਹੇ ਹਨ, ਤੇ ਪੂਰੀ ਸੰਵੇਦਨਸ਼ੀਲਤਾ ਨਾਲ ‘ਸਾਨੂੰ ਸੇਧ ਦੇ ਰਹੇ ਹਨ’ ਤਾਂ ਕਿ ਸਮੱਸਿਆ ਦਾ ਹੱਲ ਨਿਕਲ ਸਕੇ। ਸੂਤਰਾਂ ਮੁਤਾਬਕ ਸ਼ਾਹ ਨੇ ਮੀਟਿੰਗ ਵਿਚ ਵਿਰੋਧੀ ਧਿਰ ਨੂੰ ਦੱਸਿਆ ਕਿ ਮਨੀਪੁਰ ਵਿਚ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ, ਤੇ 13 ਜੂਨ ਤੋਂ ਬਾਅਦ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਗ੍ਰਹਿ ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਸਹਿਯੋਗ ਵੀ ਮੰਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੇ ਸ਼ਾਂਤੀ ਬਹਾਲੀ ਲਈ ਸੁਝਾਅ ਦਿੱਤੇ ਹਨ ਤੇ ਕੇਂਦਰ ਸਰਕਾਰ ਇਨ੍ਹਾਂ ਉਤੇ ਖੁੱਲ੍ਹੇ ਮਨ ਨਾਲ ਵਿਚਾਰ ਕਰੇਗੀ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਨੇ ਬੈਠਕ ਵਿਚ ਕਿਹਾ ਕਿ ਮੋਦੀ ਸਰਕਾਰ ਸਾਰਿਆਂ ਨੂੰ ਨਾਲ ਲੈ ਕੇ ਮਸਲਾ ਹੱਲ ਕਰਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਾਨਾਂ ਬਚਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਮੈਤੇਈ ਤੇ ਕੁਕੀ ਵਰਗਾਂ ਵਿਚਾਲੇ ਤਿੰਨ ਮਈ ਤੋਂ ਹਿੰਸਾ ਹੋ ਰਹੀ ਹੈ। ਸਰਕਾਰ ਨੇ ਇਸ ਮੌਕੇ ਕਿਹਾ ਕਿ ਮਨੀਪੁਰ ਵਿਚ ਸ਼ਾਂਤੀ ਬਹਾਲੀ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਖ਼ਵੇਂਕਰਨ ਉਤੇ ਸ਼ੁਰੂ ਹੋਈ ਹਿੰਸਾ ‘ਚ ਹੁਣ ਤੱਕ 120 ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਫੱਟੜ ਹਨ। ਇਸ ਮੀਟਿੰਗ ਵਿਚ ਭਾਜਪਾ ਪ੍ਰਧਾਨ ਜੇਪੀ ਨੱਢਾ, ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ (ਕਾਂਗਰਸ), ਡੈਰੇਕ ਓ’ਬ੍ਰਾਇਨ (ਟੀਐਮਸੀ), ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ, ‘ਆਪ’ ਆਗੂ ਸੰਜੇ ਸਿੰਘ ਤੇ ਹੋਰ ਹਾਜ਼ਰ ਸਨ। ਓ’ਬ੍ਰਾਇਨ ਨੇ ਸੰਸਦ ਕੰਪਲੈਕਸ ਵਿਚ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਹਾ, ‘ਪਟਨਾ ਵਿਚ ਸਾਡੇ ਆਗੂਆਂ ਦੀ ਬੈਠਕ ਹੋਣ ਤੋਂ 24 ਘੰਟੇ ਦੇ ਅੰਦਰ ਵਿਰੋਧੀ ਧਿਰ ਮਨੀਪੁਰ, ਉੱਤਰ-ਪੂਰਬ ਤੇ ਭਾਰਤ ਲਈ ਇਕੋ ਆਵਾਜ਼ ‘ਚ ਬੋਲੀ ਹੈ।’ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਇਸ ਮੌਕੇ ਮੰਗ ਰੱਖੀ ਕਿ ਹਫ਼ਤੇ ਦੇ ਅੰਦਰ ਹਿੰਸਾਗ੍ਰਸਤ ਸੂਬੇ ਵਿਚ ਇਕ ਸਰਬ-ਪਾਰਟੀ ਵਫ਼ਦ ਭੇਜਿਆ ਜਾਵੇ। ਟੀਐਮਸੀ ਨੇ ਇਸ ਮੌਕੇ ਸਥਿਤੀ ਨਾਲ ਨਜਿੱਠਣ ‘ਚ ਸਰਕਾਰ ਦੇ ਕਦਮਾਂ ‘ਤੇ ਵੀ ਸਵਾਲ ਉਠਾਏ। ਤ੍ਰਿਣਮੂਲ ਕਾਂਗਰਸ ਨੇ ਸਵਾਲ ਕੀਤਾ ਕਿ ‘ਕੀ ਸਰਕਾਰ ਮਨੀਪੁਰ ਨੂੰ ਕਸ਼ਮੀਰ ਬਣਾਉਣ ਦਾ ਯਤਨ ਕਰ ਰਹੀ ਹੈ?’ ਇਬੋਬੀ ਸਿੰਘ ਨੇ ਮਗਰੋਂ ਮੀਡੀਆ ਨੂੰ ਕਿਹਾ ਕਿ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਵਰਤਮਾਨ ਸਰਕਾਰ ਦੇ ਸ਼ਾਸਨ ਵਿਚ ਸ਼ਾਂਤੀ ਸੰਭਵ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਸਰਬ-ਪਾਰਟੀ ਵਫਦ ਨੂੰ ਮਨੀਪੁਰ ਭੇਜਣ ਦੀ ਮੰਗ ਰੱਖੀ ਹੈ ਤੇ ਆਸ ਹੈ ਕਿ ਪ੍ਰਧਾਨ ਮੰਤਰੀ ਵੀ ਵਿਦੇਸ਼ ਤੋਂ ਪਰਤਣ ਮਗਰੋਂ ਇਸੇ ਤਰ੍ਹਾਂ ਦੀ ਮੀਟਿੰਗ ਕਰਨਗੇ। ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਮਗਰੋਂ ਕਿਹਾ ਕਿ ਮਨੀਪੁਰ ਦੀ ਏਕਤਾ ਤੇ ਖੇਤਰੀ ਅਖੰਡਤਾ ਨਾਲ ਕਿਸੇ ਵੀ ਪੱਧਰ ਉਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਸਮੱਸਿਆ ਸੁਣੀ ਜਾਣੀ ਚਾਹੀਦੀ ਹੈ ਤੇ ਸੰਵੇਦਨਸ਼ੀਲਤਾ ਨਾਲ ਹੱਲ ਕੱਢਣਾ ਚਾਹੀਦਾ ਹੈ। ਆਰਜੇਡੀ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਸਾਰੀ ਵਿਰੋਧੀ ਧਿਰ ਨੇ ਇਕਸੁਰ ਵਿਚ ਕਿਹਾ ਕਿ ਲੋਕਾਂ ਦਾ ਰਾਜ ਸਰਕਾਰ ਦੀ ਅਗਵਾਈ ਕਰ ਰਹੇ ਵਿਅਕਤੀ ਵਿਚ ਕੋਈ ਭਰੋਸਾ ਨਹੀਂ ਰਿਹਾ ਤੇ ‘ਜੇ ਇਹ ਵਿਅਕਤੀ ਮੁਖੀ ਬਣਿਆ ਰਹਿੰਦਾ ਹੈ ਤਾਂ ਸ਼ਾਂਤੀ ਨਹੀਂ ਆ ਸਕਦੀ।’ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਮਗਰੋਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੇ ਆਪਣੇ ਵਿਚਾਰ ‘ਸੰਵੇਦਨਸ਼ੀਲ ਢੰਗ ਨਾਲ ਸਿਆਸੀ ਵਖ਼ਰੇਵਿਆਂ ਤੋਂ ਉਪਰ ਉੱਠ ਕੇ ਰੱਖੇ ਹਨ।’ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਮਨੀਪੁਰ ਦੇ ਸੰਕਟ ਦੀਆਂ ਜੜ੍ਹਾਂ ਕਈ ਇਤਿਹਾਸਕ ਪੱਖਾਂ ਨਾਲ ਜੁੜੀਆਂ ਹਨ ਜਿਸ ਕਾਰਨ ਇਹ ਸਾਰੀ ਸਮੱਸਿਆ ਖੜ੍ਹੀ ਹੋਈ ਹੈ। ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਤੇ ਇਕ-ਦੋ ਹੋਰਾਂ ਨੇ ਮਨੀਪੁਰ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ। -ਪੀਟੀਆਈ

Advertisement

ਨਵੀਂ ਦਿੱਲੀ ਵਿੱਚ ਸਰਬ ਪਾਰਟੀ ਮੀਟਿੰਗ ਦੌਰਾਨ ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ, ਆਰਜੇਡੀ ਆਗੂ ਮਨੋਜ ਝਾਅ, ਸਪਾ ਆਗੂ ਰਾਮ ਗੋਪਾਲ ਯਾਦਵ ਅਤੇ ਹੋਰ। -ਫੋਟੋ: ਪੀਟੀਆਈ

ਲੋਕਾਂ ਨੇ ਜੰਤਰ ਮੰਤਰ ‘ਤੇ ਰੋਸ ਜ਼ਾਹਿਰ ਕਰ ਕੇ ਸ਼ਾਂਤੀ ਬਹਾਲੀ ਮੰਗੀ

ਨਵੀਂ ਦਿੱਲੀ: ਦਿੱਲੀ ਦੇ ਜੰਤਰ ਮੰਤਰ ‘ਤੇ ਅੱਜ 40 ਸੰਗਠਨਾਂ ਦੇ ਕਾਰਕੁਨਾਂ ਨੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕੀਤਾ ਤੇ ਹਿੰਸਾ ਦੀ ਮਾਰ ਹੇਠ ਆਏ ਮਨੀਪੁਰ ‘ਚ ਸ਼ਾਂਤੀ ਬਹਾਲੀ ਦੀ ਮੰਗ ਕੀਤੀ। ਲੋਕਾਂ ਨੇ ਹਿੰਸਾ ‘ਚ ਮਰਨ ਵਾਲਿਆਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ। ਇਕ ਸਾਂਝੇ ਬਿਆਨ ਵਿਚ ਸੰਗਠਨਾਂ ਨੇ ਕਿਹਾ ਕਿ ‘ਮਨੀਪੁਰ ‘ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਹਥਿਆਰਬੰਦ ਭੀੜਾਂ ਰਾਜ ਕਰ ਰਹੀਆਂ ਹਨ। ਕਈ ਦਹਾਕਿਆਂ ‘ਚ ਬਣੀ ਸੰਪਤੀ ਨੂੰ ਝੱਟ ਖਾਕ ਕੀਤਾ ਜਾ ਰਿਹਾ ਹੈ। ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਸਥਾਨਕ ਪ੍ਰਸ਼ਾਸਨ ਸਥਿਤੀ ਨੂੰ ਸੰਭਾਲਣ ਵਿਚ ਨਾਕਾਮ ਹੋ ਗਿਆ ਹੈ, ਤੇ ਪੀੜਤਾਂ ਨੂੰ ਉੱਜੜਨਾ ਪੈ ਰਿਹਾ ਹੈ। ਰਾਜ ਸਰਕਾਰ ਮਨੀਪੁਰ ਦੇ ਲੋਕਾਂ ਦੀ ਜਾਨ ਤੇ ਸੰਪਤੀ ਦਾ ਰਾਖੀ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।’ -ਆਈਏਐੱਨਐੱਸ

ਭੀੜ ਨੇ ਮੰਤਰੀ ਦਾ ਗੁਦਾਮ ਸਾੜਿਆ, ਰਿਹਾਇਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼

ਇੰਫਾਲ: ਲੋਕਾਂ ਦੀ ਭੀੜ ਨੇ ਅੱਜ ਹਿੰਸਾਗ੍ਰਸਤ ਮਨੀਪੁਰ ਸੂਬੇ ਦੇ ਮੰਤਰੀ ਐਲ. ਸੁਸਿੰਦਰੋ ਦੇ ਇੰਫਾਲ ਈਸਟ ਜ਼ਿਲ੍ਹੇ ਵਿਚ ਸਥਿਤ ਗੁਦਾਮ ਨੂੰ ਅੱਗ ਲਾ ਦਿੱਤੀ ਹੈ। ਪੁਲੀਸ ਮੁਤਾਬਕ ਗੁਦਾਮ ਸੜ ਕੇ ਸੁਆਹ ਹੋ ਗਿਆ ਹੈ। ਖ਼ਪਤਕਾਰ ਤੇ ਖੁਰਾਕੀ ਮਾਮਲਿਆਂ ਬਾਰੇ ਮੰਤਰੀ ਦੀ ਇਕ ਹੋਰ ਸੰਪਤੀ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਜ਼ਿਲ੍ਹੇ ਦੇ ਖੁਰਾਈ ਖੇਤਰ ਵਿਚ ਸਥਿਤ ਮੰਤਰੀ ਦੀ ਰਿਹਾਇਸ਼ ਨੂੰ ਵੀ ਸ਼ੁੱਕਰਵਾਰ ਰਾਤ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਮੇਂ ਸਿਰ ਦਿੱਤੇ ਗਏ ਦਖ਼ਲ ਨਾਲ ਇਸ ਨੂੰ ਬਚਾ ਲਿਆ ਗਿਆ। ਸੁਰੱਖਿਆ ਬਲਾਂ ਨੇ ਮੰਤਰੀ ਦੇ ਘਰ ਨੂੰ ਘੇਰਨ ਲਈ ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਅੱਧੀ ਰਾਤ ਤੱਕ ਅੱਥਰੂ ਗੈਸ ਦੀ ਵਰਤੋਂ ਕੀਤੀ। ਇਸ ਘਟਨਾ ਵਿਚ ਕਿਸੇ ਦੇ ਫੱਟੜ ਹੋਣ ਦੀ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ 14 ਜੂਨ ਨੂੰ ਅਣਪਛਾਤੇ ਲੋਕਾਂ ਨੇ ਸੂਬੇ ਦੀ ਮਹਿਲਾ ਮੰਤਰੀ ਨੇਮਚਾ ਕਿਪਜਨ ਦੀ ਇੰਫਾਲ ਵੈਸਟ ਜ਼ਿਲ੍ਹੇ ਦੇ ਲੰਫੇਲ ਇਲਾਕੇ ਵਿਚ ਸਥਿਤ ਸਰਕਾਰੀ ਕੁਆਰਟਰਾਂ ਨੂੰ ਅੱਗ ਲਾ ਦਿੱਤੀ ਸੀ। ਕੇਂਦਰੀ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ਨੂੰ ਵੀ ਭੀੜ ਨੇ ਨਿਸ਼ਾਨਾ ਬਣਾਇਆ ਸੀ। -ਪੀਟੀਆਈ

Advertisement
Tags :
ਸਥਿਤੀਨਜ਼ਰਮਨੀਪੁਰਮੋਦੀਲਗਾਤਾਰ
Advertisement