ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਐੱਨਸੀਪੀ ਦੇ ਭ੍ਰਿਸ਼ਟ ਆਗੂਆਂ ਖ਼ਿਲਾਫ਼ ਕਾਰਵਾਈ ਕਰਨ: ਪਵਾਰ

08:42 AM Jul 09, 2023 IST
ਨਾਸਿਕ ਜ਼ਿਲ੍ਹੇ ਦੇ ਯੇਓਲਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਰਦ ਪਵਾਰ।

ਮੁੰਬਈ, 8 ਜੁਲਾਈ
ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਨੂੰ ਐੱਨਸੀਪੀ ਦੇ ਭ੍ਰਿਸ਼ਟ ਆਗੂਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਨਾਸਿਕ ਜ਼ਿਲ੍ਹੇ ਯੇਓਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਕੋਲ ਸਾਰੀ ਸਰਕਾਰੀ ਮਸ਼ੀਨਰੀ ਹੈ। ਉਨ੍ਹਾਂ ਨੂੰ ਭ੍ਰਿਸ਼ਟ ਆਗੂਆਂ ਖ਼ਿਲਾਫ਼ ਕਾਰਵਾਈ ਕਰਕੇ ਸਜ਼ਾ ਦੇਣੀ ਚਾਹੀਦੀ ਹੈ।’’ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਅਤੇ ਅੱਠ ਐੱਨਸੀਪੀ ਵਿਧਾਇਕਾਂ ਦੇ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਣ ਦੇ ਇੱਕ ਹਫ਼ਤੇ ਮਗਰੋਂ ਸੂਬਾਈ ਦੌਰੇ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਬਾਗੀ ਨੇਤਾ ਅਤੇ ਮੰਤਰੀ ਛਗਨ ਭੁਜਬਲ ਦੇ ਹਲਕੇ ਯੇਓਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਭੋਪਾਲ ਵਿੱਚ ਭਾਜਪਾ ਬੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ’ਤੇ 70 ਹਜ਼ਾਰ ਕਰੋੜ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਯੇਓਲਾ ਰੈਲੀ ਦੌਰਾਨ ਸ਼ਰਦ ਪਵਾਰ ਨੇ ਬਾਗੀ ਐੱਨਸੀਪੀ ਆਗੂਆਂ ਨੂੰ ਉਨ੍ਹਾਂ ਦੀ ਉਮਰ ਦਾ ਮੁੱਦਾ ਨਾ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਵਰਕਰਾਂ ਲਈ ਕੰਮ ਕਰਦੇ ਰਹਿਣਗੇ। ਭੁਜਬਲ ਦਾ ਨਾਂ ਲਏ ਬਿਨਾਂ ਪਵਾਰ ਨੇ ਕਿਹਾ, ‘‘ਮੈਂ ਕੁੱਝ ਲੋਕਾਂ ’ਤੇ ਭਰੋਸਾ ਕਰਨ ਦੀ ਗਲਤੀ ਕੀਤੀ ਪਰ ਮੈਂ ਇਹ ਗਲਤੀ ਦੁਹਰਾਵਾਂਗਾ ਨਹੀਂ। ਮੈਂ ਇੱਥੇ ਇਸੇ ਲਈ ਮੁਆਫ਼ੀ ਮੰਗਣ ਆਇਆ ਹਾਂ।’’ ਰੈਲੀ ਤੋਂ ਪਹਿਲਾਂ ਸੰਸਦ ਮੈਂਬਰ ਅਤੇ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਨੇ ਪਿਤਾ ਦੀ ਮੀਂਹ ਵਿੱਚ ਭਿੱਜਦਿਆਂ ਤੇ ਗੱਡੀ ’ਚ ਬੈਠਿਆ ਦੀ ਫੋਟੋ ਸਾਂਝੀ ਕੀਤੀ। -ਪੀਟੀਆਈ

Advertisement

‘ਵਿਰੋਧੀ ਧਿਰਾਂ ਨੂੰ ਕਮਜ਼ੋਰ ਕਰਨਾ ਭਾਜਪਾ ਦੀ ਯੋਜਨਾ’
ਨਾਸਿਕ: ਯੇਓਲਾ ਰੈਲੀ ਮਗਰੋਂ ਨਾਸਿਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਅਟਲ ਬਿਹਾਰੀ ਵਾਜਪਈ ਅਤੇ ਪੀਵੀ ਨਰਸਿਮਹਾ ਰਾਓ ਦੀ ਰਾਜਨੀਤੀ ਦੇਖੀ ਹੈ ਅਤੇ ਇਨ੍ਹਾਂ ਸਾਰਿਆਂ ਨੇ ਵਿਰੋਧੀ ਧਿਰਾਂ ਖ਼ਿਲਾਫ਼ ਗੱਲ ਕੀਤੀ ਪਰ ਕਦੇ ਵੀ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਅਜਿਹਾ ਜਾਪਦਾ ਹੈ ਕਿ ਭਾਜਪਾ ਦੀ ਸੂਬਾ-ਪੱਧਰੀ ਪਾਰਟੀਆਂ ਨੂੰ ਤਬਾਹ ਕਰਨ ਦੀ ਯੋਜਨਾ ਹੈ। ਉਨ੍ਹਾਂ ਵੱਖ ਵੱਖ ਥਾਵਾਂ ’ਤੇ ਅਜਿਹਾ ਕੀਤਾ ਹੈ। ਚੋਣਾਵੀਂ ਲੋਕਤੰਤਰ ਵਿੱਚ ਵਿਰੋਧੀ ਪਾਰਟੀ ਉਨੀ ਹੀ ਅਹਿਮ ਹੁੰਦੀ ਹੈ, ਜਿੰਨੀ ਸੱਤਾਧਾਰੀ ਪਾਰਟੀ। ਪਰ ਭਾਜਪਾ ਦੀ ਨੀਤੀ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਦੀ ਹੈ।’’ ਪਵਾਰ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਉਸ ਲਈ ਕਿਸ ਕੋਲ ਕੀ ਹੈ ਅਤੇ ਇਸ ਲਈ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਬਹੁਮਤ ਯਕੀਨੀ ਬਣਾਉਣ ਲਈ ਦੂਜੀਆਂ ਪਾਰਟੀਆਂ ਵਿੱਚ ਫੁੱਟ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਵੀਂ ਲੋਕਤੰਤਰ ਲਈ ਬਹੁਤ ਨੁਕਸਾਨਦਾਇਕ ਹੈ। ਐੱਨਸੀਪੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ, ਜਿਨ੍ਹਾਂ ਨਾਲ ਉਨ੍ਹਾਂ ਦੇ ਵਿਚਾਰਾਂ ਦੇ ਮਤਭੇਦ ਹਨ। -ਪੀਟੀਆਈ

Advertisement
Advertisement
Tags :
ਆਗੂਆਂਐੱਨਸੀਪੀਕਾਰਵਾਈਖ਼ਿਲਾਫ਼ਪਵਾਰਭ੍ਰਿਸ਼ਟਮੋਦੀ
Advertisement