For the best experience, open
https://m.punjabitribuneonline.com
on your mobile browser.
Advertisement

ਡਰੱਗ ਮਾਫ਼ੀਆ ਖਿਲਾਫ਼ ਲੜਦਿਆਂ ਮੇਰੀ ਧੀ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕਰਨ ਮੋਦੀ

07:19 AM May 23, 2024 IST
ਡਰੱਗ ਮਾਫ਼ੀਆ ਖਿਲਾਫ਼ ਲੜਦਿਆਂ ਮੇਰੀ ਧੀ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕਰਨ ਮੋਦੀ
ਨੇਹਾ ਸ਼ੋਰੀ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 22 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਰਵਾਰ ਲਈ ਤਜਵੀਜ਼ਤ ਪਟਿਆਲਾ ਫੇਰੀ ਤੇਂ ਪਹਿਲਾਂ ਕੈਪਟਨ (ਸੇਵਾਮੁਕਤ) ਕੇ.ਐੱਲ. ਸ਼ੋਰੀ ਨੇ ਅੱਜ ਸ੍ਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਪੰਜਾਬ ਆਉਣ ਤਾਂ ਉਨ੍ਹਾਂ ਦੀ ਧੀ ਨੇਹਾ ਸ਼ੋਰੀ ਵੱਲੋਂ ਨਸ਼ਿਆਂ ਖਿਲਾਫ਼ ਲੜਦਿਆਂ ਦਿੱਤੀ ਕੁਰਬਾਨੀ ਨੂੰ ਯਾਦ ਰੱਖਣ। ਨੇਹਾ ਸ਼ੋਰੀ, ਜੋ ਪੰਜਾਬ ਦੀ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਿਟੀ ਤੇ ਡਰੱਗ ਫਲਾਈਂਗ ਸਕੁਐਡ ਦੀ ਮੁਖੀ ਸੀ, ਦੀ ਉਸ ਦੇ ਦਫ਼ਤਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਭਲਕੇ ਪਟਿਆਲਾ ਆ ਰਹੇ ਹਨ।
1971 ਦੀ ਜੰਗ ਲੜ ਚੁੱਕੇ ਸਾਬਕਾ ਥਲ ਸੈਨਾ ਅਧਿਕਾਰੀ ਨੇ ਕਿਹਾ ਕਿ ਨੇਹਾ ਦੀ ਹੱਤਿਆ ਕੀਤੀ ਗਈ ਕਿਉਂਕਿ ਉਸ ਨੇ ਨਸ਼ਾ ਛੁਡਾਊ ਕੇਂਦਰਾਂ ਨੂੰ ਬੁਪਰੇਨਓਰਫੀਨ ਟੈਬਲੇਟਸ ਦੀ ਸਰਕਾਰੀ ਸਪਲਾਈ ਵਿਚ ਚੋਰੀ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਟੈਬਲੇਟ ਦਿੱਤੀ ਜਾਂਦੀ ਹੈ। ਕੈਪਟਨ ਸ਼ੋਰੀ ਨੇ ਕਿਹਾ, ‘‘ਮੇਰੀ ਧੀ ਨੇ ਡਰੱਗ ਮਾਫ਼ੀਆ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ, ਪਰ ਉਸ ਨੇ ਸਮਝੌਤਾ ਨਹੀਂ ਕੀਤਾ।’’ ਨੇਹਾ ਨੇ ਪਤਾ ਲਾਇਆ ਸੀ ਕਿ ਇਹ ਟੈਬਲੇਟਸ ਚੋਰੀ ਕਰਕੇ ਗੈਰਕਾਨੂੰਨੀ ਢੰਗ ਨਾਲ ਮਹਿੰਗੇ ਮੁੱਲ ’ਤੇ ਨਸ਼ੇੜੀਆਂ ਨੂੰ ਵੇਚੀਆਂ ਜਾਂਦੀਆਂ ਹਨ। ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਕੀਤੀ ਜਾਂਚ ਵਿਚ ਰਿਕਾਰਡ ਵਿਚੋਂ 200 ਕਰੋੜ ਰੁਪਏ ਦੀਆਂ 5 ਕਰੋੜ ਟੈਬਲੇਟਸ ਮਿਲੀਆਂ ਸਨ। ਜਾਂਚ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਟੈਬਲੇਟਸ ਨੌਜਵਾਨਾਂ ਲਈ ਨਸ਼ੇ ਦਾ ਬਦਲ ਬਣ ਗਈਆਂ ਸਨ ਤੇ ਨਸ਼ਾ ਛੁਡਾਊ ਕੇਂਦਰ ਉਨ੍ਹਾਂ ਨੂੰ ਇਹ ਗੋਲੀਆਂ ਮੁਹੱਈਆ ਕਰਵਾ ਰਹੇ ਸਨ। ਨੇਹਾ ਨੇ 40 ਤੋਂ ਵੱਧ ਅਜਿਹੇ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਸਨ।
ਬਲਵਿੰਦਰ ਸਿੰਘ ਨਾਂ ਦਾ ਇਕ ਸ਼ਖ਼ਸ, ਜਿਸ ਦੀ ਕੈਮਿਸਟ ਦੀ ਦੁਕਾਨ ਹੈ ਤੇ ਜੋ ਨਸ਼ਾ ਛੁਡਾਊ ਕੇਂਦਰ ਨਾਲ ਕੰਮ ਕਰਦਾ ਹੈ, ਖਰੜ ਸਥਿਤ ਪੰਜਾਬ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਦਫ਼ਤਰ (ਐੱਫਡੀਏ) ਦੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਨੇਹਾ ਦੇ ਦਫ਼ਤਰ ਵਿਚ ਜਾਂਦਾ ਹੈ। ਇਹ ਵਿਅਕਤੀ ਕੁਰਸੀ ’ਤੇ ਬੈਠੀ ਨੇਹਾ ਦੇ ਚਾਰ ਗੋਲੀਆਂ ਮਾਰਦਾ ਹੈ, ਜੋ ਉਸ ਦੇ ਬਾਂਹ ਤੇ ਗਰਦਨ ’ਤੇ ਲੱਗਦੀਆਂ ਹਨ। ਹਮਲਾਵਰ ਭੱਜਦਾ ਹੈ ਤੇ ਪੌੜੀਆਂ ਉਤਰ ਕੇ ਐੱਫਡੀਏ ਦੇ ਗੇਟ ’ਤੇ ਖੁਦ ਨੂੰ ਦੋ ਗੋਲੀਆਂ ਮਾਰਦਾ ਹੈ। ਨੇਹਾ ਦਾ ਕੰਪਿਊਟਰ ਅਪਰੇਟਰ ਗੁਰਮੀਤ ਸਿੰਘ ਜੋ ਉਸ ਦੇ ਦਫ਼ਤਰ ਵਿਚ ਮੌਜੂਦ ਸੀ, ਇਸ ਪੂਰੇ ਕਤਲ ਨੂੰ ਅੱਖੀਂ ਦੇਖਦਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਨੇ ਕਿਹਾ ਕਿ ਉਹ ਹਮਲਾਵਰ ਪਿੱਛੇ ਦੌੜਿਆ ਤੇ ਉਸ ਨੇ ਰੌਲਾ ਪਾਇਆ। ਦਫ਼ਤਰ ਦੇ ਕੁਝ ਹੋਰ ਮੁਲਾਜ਼ਮਾਂ ਜਿਨ੍ਹਾਂ ਵਿਚ ਸਟੋਰ ਅਟੈਂਡੈਂਟ ਸੁਰੇਸ਼ ਕੁਮਾਰ ਵੀ ਸ਼ਾਮਲ ਸੀ, ਵੀ ਪਿੱਛੇ ਭੱਜਿਆ ਤੇ ਉਸ ਨੇ ਹਮਲਾਵਰ ਨੂੰ ਦਾਖਲਾ ਗੇਟ ’ਤੇ ਫੜ ਲਿਆ। ਹਮਲਾਵਰ ਨੇ ਕਿਸੇ ਤਰ੍ਹਾਂ ਖੁ਼ਦ ਨੂੰ ਛੁਡਾਇਆ ਤੇ ਖੁ਼ਦ ਨੂੰ ਦੋ ਗੋਲੀਆਂ ਮਾਰੀਆਂ, ਇਕ ਛਾਤੀ ਵਿਚ ਤੇ ਦੂਜੀ ਸਿਰ ਵਿਚ।
ਹਾਲਾਂਕਿ ਪੋਸਟ ਮਾਰਟਮ ਰਿਪੋਰਟ ਮੁਤਾਬਕ ਨੇਹਾ ਨੂੰ ਲੱਗੀਆਂ ਗੋਲੀਆਂ ਦੇ ਜ਼ਖ਼ਮ ਗੋਲ ਸਨ ਜਦੋਂਕਿ ਉਸੇ ਗੋਲੀ ਨਾਲ ਬਲਵਿੰਦਰ ਦੇ ਜ਼ਖ਼ਮ ਅੰਡਾਕਾਰ ਆਕਾਰ ਦੇ ਸਨ।’’ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਕਿ ਹਮਲਾਵਰ ਖ਼ੁਦਕੁਸ਼ੀ ਲਈ ਪਹਿਲਾਂ ਆਪਣੀ ਛਾਤੀ ਤੇ ਮਗਰੋਂ ਸਿਰ ਵਿਚ ਗੋਲੀ ਮਾਰਦਾ।

Advertisement

ਪੰਜਾਬ ਪੁਲੀਸ ਨੇ ਬਣਾਈਆਂ ਸਨ ਪੰਜ ਵਿਸ਼ੇਸ਼ ਜਾਂਚ ਟੀਮਾਂ

ਪੰਜਾਬ ਪੁਲੀਸ ਨੇ ਜਾਂਚ ਲਈ ਪੰਜ ਵਿਸ਼ੇਸ਼ ਜਾਂਚ ਟੀਮਾਂ (ਸਿਟ) ਬਣਾਈਆਂ, ਜਿਨ੍ਹਾਂ ਵਿਚੋਂ ਚਾਰ ਕਤਲ ਦੇ ਇਕ ਮਹੀਨੇ ਅੰਦਰ ਬਣੀਆਂ। ਜਾਂਚ ਵਿਚ ਕਿਹਾ ਗਿਆ ਕਿ ਬਲਵਿੰਦਰ ਸਿੰਘ ਦੀ ਨੇਹਾ ਨਾਲ ਨਿੱਜੀ ਰੰਜਿਸ਼ ਸੀ, ਕਿਉਂਕਿ ਨੇਹਾ ਨੇ ਉਸ ਦਾ ਡਰੱਗ ਲਾਇਸੈਂਸ ਰੱਦ ਕੀਤਾ ਸੀ। ਕੈਪਟਨ ਸ਼ੋਰੀ ਨੇ ਕਿਹਾ ਕਿ ਪੁਲੀਸ ਦੀ ਜਾਂਚ ਮਹਿਜ਼ ਡਰਾਮਾ ਸੀ। ਉਨ੍ਹਾਂ ਕਿਹਾ, ‘‘ਗਵਾਹਾਂ ਤੇ ਪੁਲੀਸ ਦੇ ਦਾਅਵਿਆਂ ਮੁਤਾਬਕ ਕਾਤਲ ਨੇ ਉਸੇ ਪਿਸਤੌਲ ਨਾਲ ਖੁ਼ਦ ਨੂੰ ਗੋਲੀਆਂ ਮਾਰੀਆਂ, ਜਿਸ ਨਾਲ ਉਸ ਨੇ ਨੇਹਾ ਨੂੰ ਸ਼ੂਟ ਕੀਤਾ ਸੀ।

Advertisement

Advertisement
Author Image

joginder kumar

View all posts

Advertisement