ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਜਪਾਈ ਦੀ ‘ਰਾਜ ਧਰਮ’ ਬਾਰੇ ਟਿੱਪਣੀ ਯਾਦ ਕਰਨ ਮੋਦੀ: ਤੇਜਸਵੀ

08:46 AM May 06, 2024 IST

ਦਰਭੰਗਾ(ਬਿਹਾਰ), 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲੂ ਪ੍ਰਸਾਦ ਯਾਦਵ ’ਤੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਾਏ ਦੋਸ਼ਾਂ ਤੋਂ ਇਕ ਦਿਨ ਮਗਰੋਂ ਰਾਸ਼ਟਰੀ ਜਨਤਾ ਦਲ ਦੇ ਮੁਖੀ ਤੇਜਸਵੀ ਯਾਦਵ ਨੇ ਸ੍ਰੀ ਮੋਦੀ ਨੂੰ ਅਟਲ ਬਿਹਾਰੀ ਵਾਜਪਾਈ ਵੱਲੋਂ ਗੁਜਰਾਤ ਦੀ ਫ਼ਿਰਕੂ ਹਿੰਸਾ ਦੇ ਪਿਛੋਕੜ ਵਿਚ ‘ਰਾਜ ਧਰਮ’ ਬਾਰੇ ਕੀਤੀ ਟਿੱਪਣੀ ਚੇਤੇ ਕਰਵਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਬਿਹਾਰ ਦੇ ਦਰਭੰਗਾ ਵਿਚ ਚੋਣ ਰੈਲੀ ਦੌਰਾਨ ਦੋਸ਼ ਲਾਇਆ ਸੀ ਕਿ ਆਰਜੇਡੀ ਮੁਖੀ (ਲਾਲੂ) ਨੇ ਦੋ ਦਹਾਕੇ ਪੁਰਾਣੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ‘ਸਾਰਾ ਦੋਸ਼ ਕਾਰ ਸੇਵਕਾਂ ਸਿਰ ਮੜਿਆ।’ ਯਾਦਵ ਨੇ ਪ੍ਰਧਾਨ ਮੰਤਰੀ ਵੱਲੋਂ ਕਰਨਾਟਕ ਸੈਕਸ ਸਕੈਂਡਲ ਨੂੰ ਲੈ ਕੇ ਧਾਰੀ ਚੁੱਪੀ ਉੱਤੇ ਵੀ ਸਵਾਲ ਉਠਾਏ। ਉਨ੍ਹਾਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ, ਜਿਸ ਵਿਚ ਭਾਰਤ ਹਵਾਈ ਸੈਨਾ ਦਾ ਇਕ ਜਵਾਨ ਸ਼ਹੀਦ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ। ਯਾਦਵ ਨੇ ਪੀਟੀਆਈ ਵੀਡੀਓ ਨੂੰ ਕਿਹਾ, ‘‘ਉਹ (ਪ੍ਰਧਾਨ ਮੰਤਰੀ) ਜੋ ਚਾਹੁਣ ਉਹ ਕਹਿ ਸਕਦੇ ਹਨ। ਪਰ ਮੈਨੂੰ ਅਟਲ ਜੀ ਦੀ ਗੱਲ ਯਾਦ ਹੈ। ਅਟਲ ਜੀ, ਤੱਤਕਾਲੀ ਪ੍ਰਧਾਨ ਮੰਤਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ... ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਦੀ ਹੈਸੀਅਤ ਵਿਚ ਉਨ੍ਹਾਂ ਨਾਲ ਬੈਠੇ ਸਨ... ਅਟਲ ਜੀ ਨੇ ਉਦੋਂ ਮੋਦੀ ਨੂੰ ‘ਰਾਜ ਧਰਮ’ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ।’’ ਯਾਦਵ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਕਿ ‘ਇੰਡੀਆ’ ਗੱਠਜੋੜ ਐੱਸਟੀ, ਐੱਸਸੀ ਤੇ ਓਬੀਸੀ’ਜ਼ ਦਾ ਰਾਖਵਾਂਕਰਨ ‘ਖੋਹ ਕੇ’ ਮੁਸਲਮਾਨਾਂ ਨੂੰ ਦੇਣਾ ਚਾਹੁੰਦਾ ਹੈ, ਨੂੰ ਬੇਬੁਨਿਆਦ ਤੇ ਅਸਲੀਅਤ ਤੋਂ ਕੋਹਾਂ ਦੂਰ ਦੱਸ ਕੇ ਖਾਰਜ ਕਰ ਦਿੱਤਾ। -ਪੀਟੀਆਈ

Advertisement

Advertisement
Advertisement