For the best experience, open
https://m.punjabitribuneonline.com
on your mobile browser.
Advertisement

ਮੋਦੀ 75 ਸਾਲ ਦੀ ਉਮਰ ਤੱਕ ਰਾਜ ਬਾਰੇ ਸਪੱਸ਼ਟੀਕਰਨ ਦੇਣ: ਸੰਜੈ ਸਿੰਘ

08:02 AM May 12, 2024 IST
ਮੋਦੀ 75 ਸਾਲ ਦੀ ਉਮਰ ਤੱਕ ਰਾਜ ਬਾਰੇ ਸਪੱਸ਼ਟੀਕਰਨ ਦੇਣ  ਸੰਜੈ ਸਿੰਘ
Advertisement

ਨਵੀਂ ਦਿੱਲੀ, 11 ਮਈ
‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਦੇ ‘75 ਸਾਲ ’ਤੇ ਸੇਵਾਮੁਕਤੀ ਫਾਰਮੂਲੇ’ ਬਾਰੇ ਸਪੱਸ਼ਟੀਕਰਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਜੋ ਉਨ੍ਹਾਂ ਪਾਰਟੀ ਦੇ ਆਪਣੇ ਸੀਨੀਅਰ ਆਗੂਆਂ ’ਤੇ ਥੋਪਿਆ ਸੀ। ਸੰਜੈ ਸਿੰਘ ਨੇ ਕਿਹਾ ਕਿ ਮੋਦੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਲਾਲਚ ਹੈ ਜਾਂ ਨਹੀਂ। ‘ਆਪ’ ਆਗੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪ੍ਰਧਾਨ ਮੰਤਰੀ ਦੇ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖਣ ਦੇ ਦਿੱਤੇ ਬਿਆਨ ’ਤੇ ਇਹ ਸਵਾਲ ਕੀਤਾ ਹੈ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਣਾਏ ਗਏ ‘75 ਸਾਲ ਦੀ ਉਮਰ ਤੱਕ ਰਾਜ’ ਦਾ ਜਾਇਜ਼ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ, ‘‘ਸ਼ਾਹ ਸਮੇਤ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਜੋ ਵੀ ਨੇਮ ਮੋਦੀ ਨੇ ਬਣਾਇਆ ਹੈ, ਉਸ ਨੂੰ ਹੋਰ ਆਗੂਆਂ ’ਤੇ ਤਾਂ ਲਾਗੂ ਕੀਤਾ ਜਾਵੇਗਾ ਪਰ ਉਹ ਮੋਦੀ ’ਤੇ ਲਾਗੂ ਨਹੀਂ ਹੋਵੇਗਾ।’’ ਉਨ੍ਹਾਂ ਕਿਹਾ ਕਿ 75 ਸਾਲ ਦੀ ਉਮਰ ਤੱਕ ਰਾਜ ਵਾਲਾ ਨੇਮ ਭਾਜਪਾ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਸੁਮਿਤਰਾ ਮਹਾਜਨ ਅਤੇ ਹੋਰ ਕਈ ਸੰਸਦ ਮੈਂਬਰਾਂ ’ਤੇ ਲਾਗੂ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×