ਮੋਦੀ ਨੇ ਪੋਖਰਨ ’ਚ ਭਾਰਤ ਸ਼ਕਤੀ ਤਹਿਤ ਤਿੰਨ ਸੈਨਾਵਾਂ ਦਾ ਅਭਿਆਸ ਦੇਖਿਆ
02:59 PM Mar 12, 2024 IST
ਪੋਖਰਨ (ਰਾਜਸਥਾਨ), 12 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਦੇ ਨਾਲ ਅੱਜ ਰਾਜਸਥਾਨ ਦੇ ਪੋਖਰਨ ਵਿੱਚ ਤਿੰਨ ਸੈਨਾਵਾਂ ਦੇ ਅਭਿਆਸ ਭਾਰਤ ਸ਼ਕਤੀ ਦੇਖਿਆ। ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਅਭਿਆਸ ਦੇਖਣ ਲਈ ਆਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਪੋਖਰਨ ਫਾਇਰਿੰਗ ਰੇਂਜ ਵਿੱਚ ਅਭਿਆਸ ਦੌਰਾਨ ਤਿੰਨਾਂ ਸੈਨਾਵਾਂ ਦੇ ਸਵਦੇਸ਼ੀ ਤੌਰ 'ਤੇ ਬਣੇ ਰੱਖਿਆ ਉਪਕਰਨਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਤਿੰਨੋਂ ਸੈਨਾਵਾਂ ਲਗਪਗ 50 ਮਿੰਟ ਤੱਕ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਤਾਲਮੇਲ ਪ੍ਰਦਰਸ਼ਨ ਕਰਨਗੀਆਂ। ਐੱਲਸੀਏ ਤੇਜਸ, ਏਐੱਲਐੱਚ ਐੱਮਕੇ-IV, ਐੱਲਸੀਐੱਚ ਪ੍ਰਚੰਡ, ਮੋਬਾਈਲ ਐਂਟੀ-ਡ੍ਰੋਨ ਸਿਸਟਮ, ਬੀਐੱਮਪੀ-II, ਟੀ90 ਟੈਂਕ, ਧਨੁਸ਼, ਕੇ9 ਵਜਰਾ ਅਤੇ ਪਿਨਾਕਾ ਰਾਕੇਟ ਪ੍ਰਦਰਸ਼ਿਤ ਕੀਤੇ ਗਏ।
Advertisement
Advertisement
Advertisement