ਮੋਦੀ ਨੇ ਰਾਮ ਮੰਦਰ ਬਾਰੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ
01:19 PM Jan 18, 2024 IST
Advertisement
Advertisement
ਨਵੀਂ ਦਿੱਲੀ, 18 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ 'ਚ ਰਾਮ ਮੰਦਰ 'ਤੇ ਯਾਦਗਾਰੀ ਡਾਕ ਟਿਕਟ ਅਤੇ ਭਗਵਾਨ ਰਾਮ 'ਤੇ ਵਿਸ਼ਵ ਭਰ 'ਚ ਜਾਰੀ ਡਾਕ ਟਿਕਟਾਂ ਦੀ ਕਿਤਾਬ ਜਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਡਿਜ਼ਾਈਨ 'ਚ ਰਾਮ ਮੰਦਰ, ਚੌਪਈ ਮੰਗਲ ਭਵਨ ਅਮੰਗਲ ਹਾਰੀ ਸੂਰਿਆ, ਸਰਯੂ ਨਦੀ ਅਤੇ ਮੰਦਰ ਦੇ ਆਲੇ-ਦੁਆਲੇ ਦੀਆਂ ਮੂਰਤੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਛੇ ਡਾਕ ਟਿਕਟਾਂ ਰਾਮ ਮੰਦਰ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਜਟਾਯੂ, ਕੇਵਟਰਾਜ ਅਤੇ ਮਾਂ ਸ਼ਬਰੀ 'ਤੇ ਹਨ। ਕਿਤਾਬ ਭਗਵਾਨ ਰਾਮ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਨੂੰ ਪੇਸ਼ ਕਰਦੀ ਹੈ ਅਤੇ 48 ਪੰਨ੍ਹਿਆਂ ਦੀ ਇਸ ਕਿਤਾਬ ਵਿੱਚ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਕੰਬੋਡੀਆ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਸਮੇਤ 20 ਤੋਂ ਵੱਧ ਦੇਸ਼ਾਂ ਵੱਲੋਂ ਜਾਰੀ ਡਾਕ ਟਿਕਟਾਂ ਸ਼ਾਮਲ ਹਨ।
Advertisement
Advertisement