For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ

10:56 AM Apr 30, 2024 IST
ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ  ਪ੍ਰਨੀਤ
ਬਹਾਦਰਗੜ੍ਹ ਵਿਚਲੀ ਚੋਣ ਸਭਾ ’ਚ ਸ਼ਿਰਕਤ ਕਰਦੇ ਹੋਏ ਪ੍ਰਨੀਤ ਕੌਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਪਰੈਲ
ਪਟਿਆਲਾ ਤੋਂ ਐੱਮ.ਪੀ ਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਜ਼ਰੀਏ ਦੇਸ਼ ਦਾ ਕੱਦ ਵਿਸ਼ਵ ਪੱਧਰ ’ਤੇ ਕਈ ਗੁਣਾ ਉੱਚਾ ਹੋ ਗਿਆ ਹੈ। ਉਹ ਅੱਜ ਇੱਥੋਂ ਨਜ਼ਦੀਕ ਹੀ ਸਥਿਤ ਕਬਸਾ ਬਹਾਦੁਰਗੜ੍ਹ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੁੜੇ ਇਕੱਠ ਤੋਂ ਪ੍ਰਭਾਵਿਤ ਹੋਏ ਪ੍ਰਨੀਤ ਕੌਰ ਨੇ ਆਪਣੇ ਸੰਬੇਧਨ ’ਚ ਪ੍ਰਬੰਧਕਾਂ ਦੀ ਇਕੱਠ ਪੱਖੋਂ ਕਈ ਵਾਰ ਸਰਾਹਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਟਿਆਲਾ ਦੇ ਲੋਕਾਂ ਤੋਂ ਉਨ੍ਹਾਂ ਨੂੰ ਮਿਲ ਰਿਹਾ ਪਿਆਰ ਅਤੇ ਸਤਿਕਾਰ ਉਨ੍ਹਾਂ ਵੱਲੋਂ ਕੀਤੇ ਗਏ ਅਨੇਕਾਂ ਵਿਕਾਸ ਤੇ ਸੁਧਾਰ ਕਾਰਜਾਂ ਦਾ ਪ੍ਰਮਾਣ ਹੈ। ਉਨ੍ਹਾ ਨਾਲ਼ ਹੀ ਹੋਰ ਕਿਹਾ ਕਿ ਕੇਂਦਰ ’ਚ ਮੁੜ ਭਾਜਪਾ ਸਰਕਾਰ ਬਣਨੀ ਤੈਅ ਹੈ ਤੇ ਜਿਸ ਦੌਰਾਨ ਉਹ ਆਪਣੇ ਇਸ ਹਲਕੇ ਦਾ ਹੋਰ ਵੀ ਵਧੇਰੇ ਵਿਕਾਸ ਅਤੇ ਸੁਧਾਰ ਕਰਵਾਉਣ ਲਈ ਵਚਨਬੱਧ ਹਨ।
ਪ੍ਰਨੀਤ ਕੌਰ ਨੇ ਰਾਜਿੰਦਰ ਸਿੰਘ ਬਹਾਦਰਗੜ੍ਹ ਅਤੇ ਸਰਪੰਚ ਦਿਨੇਸ਼ ਬਹਾਦਰਗੜ੍ਹ ਦੇ ਘਰਾਂ ਦੀਆਂ ਫੇਰੀਆਂ ਵੀ ਪਾਈਆਂ ਜਿਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਸਰਕਲ ਪ੍ਰਧਾਨ ਭਲਵਾਨ ਸੁਖਚੈਨ ਦੌਣਕਲਾਂ, ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਯੁਵਾ ਮੋਰਚੇ ਦੇ ਆਗੂ ਸ਼ੰਮੀ ਸਿੱਧੂ ਦੀ ਅਗਵਾਈ ਹੇਠਾਂ ਕਈ ਨੌਜਵਾਨਾ ਨੇ ਹੋਰਨਾ ਪਾਰਟੀਆਂ ਨੂੰ ਛੱਡ ਕੇ ਭਾਜਪਾ ’ਚ ਸਾਮਲ ਹੋਣ ਦਾ ਐਲਾਨ ਵੀ ਕੀਤਾ। ਜਿਨ੍ਹਾਂ ਦਾ ਪਰਨੀਤ ਕੌਰ ਨੇ ਸਵਾਗਤ ਕੀਤਾ। ਨਰਿੰਦਰ ਮੋਦੀ ਨੂੰ ਲਗਾਤਾਰ ਸਰਾਉਂਦਿਆਂ ਉਨ੍ਹਾਂ ਹੋਰ ਕਿਹਾ ਕਿ ਕਿ ਅੱਜ ਸਿਰਫ ਇਹ ਇੱਕ ਨੇਤਾ ਹੀ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ। ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਐਕਟ ਲਿਆ ਕੇ ਦੇਸ਼ ਦੀਆਂ ਮਹਿਲਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਹਰੇਕ ਨਾਗਰਿਕ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ, ਕਿਸਾਨਾ, ਮਜਦੂਰ ਅਦੇ ਇਮਾਰਤੀ ਨਿਰਮਾਣ ਦੇ ਕਾਮਿਆਂ ਲਈ ਅਨੇਕਾਂ ਯੋਜਨਾਵਾਂ ਰਾਹੀਂ ਆਮ ਲੋਕਾਂ ਨੂੰ ਆਰਥਿਕ ਲਾਭ ਪਹੁੰਚਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਭਾਜਪਾ ਦੇ ਸਾਸ਼ਨ ਦੌਰਾਨ ਨੀਤੀ ਨਿਰਮਾਣ ਵਿੱਚ ਔਰਤਾਂ ਦੀ ਸਹੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਹੈ, ਜਿਸਦੀ ਦੇਸ਼ ਨੂੰ ਬਹੁਤ ਲੋੜ ਸੀ।
ਉਧਰ ‘ਆਪ’ ਸਰਕਾਰ ਨੂੰ ਅੱਤ ਦਰਜੇ ਦੀ ਮਾੜੀ ਦੱਸਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਭਾਰੀ ਬਹੁਮੱਤ ਪਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਨਾ ਕਰਨ ਦਾ ਖਮਿਆਜਾ ‘ਆਪ’ ਨੂੰ ਇਨ੍ਹਾਂ ਚੋਣਾ ’ਚ ਅਵੱਸ਼ ਭੁਗਤਣਾ ਪਵੇਗਾ। ਇਸ ਸਮੇਂ ਰਜਿੰਦਰ ਸ਼ਰਮਾ ਬਹਾਦਰਗੜ੍ਹ, ਸ਼ੰਮੀ ਸਿੱਧੂ, ਮਹਿਲਾ ਮੋਰਚਾ ਦੇ ਮੀਤ ਪ੍ਰਧਾਨ ਗਗਨ ਸ਼ੇਰਗਿੱਲ, ਅਮਰਿੰਦਰ ਢੀਂਡਸਾ ਆਦਿ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×