ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਸਟਿਲ ਦਿਵਸ ਪਰੇਡ ’ਚ ਸ਼ਾਮਲ ਹੋਏ ਮੋਦੀ

07:57 AM Jul 15, 2023 IST
ਬੈਸਟਿਲ ਦਿਵਸ ਦੀ ਪਰੇਡ ਦੌਰਾਨ ਮਾਰਚ ਕਰਦੇ ਹੋਏ ਭਾਰਤੀ ਫੌਜ ਦੇ ਜਵਾਨ

ਪੈਰਿਸ, 14 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰੀ ਦਿਵਸ ਯਾਨੀ ਬੈਸਟਿਲ ਦਿਵਸ ਪਰੇਡ ’ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ੲਿਮੈਨੂਅਲ ਮੈਕਰੌਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਦੀਆਂ ਤਿੰਨੋਂ ਸੈਨਾਵਾਂ ਦੀ ਇਕ ਟੁੱਕੜੀ ਨੇ ਇਸ ਪਰੇਡ ’ਚ ਹਿੱਸਾ ਲੈ ਕੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਫਰਾਂਸੀਸੀ ਜੈੱਟਾਂ ਨਾਲ ਭਾਰਤੀ ਹਵਾਈ ਸੈਨਾ ਦੇ ਰਾਫਾਲ ਲੜਾਕੂ ਜੈੱਟਾਂ ਨੇ ਵੀ ਫਲਾਈਪਾਸਟ ’ਚ ਸ਼ਮੂਲੀਅਤ ਕੀਤੀ। ਮੋਦੀ ਨੇ ਟਵੀਟ ਕੀਤਾ,‘‘ਭਾਰਤ ਆਪਣੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਗ੍ਰਹਿ ਨੂੰ ਸ਼ਾਂਤਮਈ, ਖੁਸ਼ਹਾਲ ਅਤੇ ਸਥਾਈ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ ਲਈ ਵਚਨਬੱਧ ਹੈ। ਭਾਰਤ ਦੇ 1.4 ਅਰਬ ਲੋਕ ਮਜ਼ਬੂਤ ਅਤੇ ਭਰੋਸੇਯੋਗ ਭਾਈਵਾਲ ਵਜੋਂ ਫਰਾਂਸ ਦੇ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ। ਇਹ ਸਬੰਧ ਹੋਰ ਵੀ ਮਜ਼ਬੂਤ ਹੋਣ ਅਜਿਹੀ ਕਾਮਨਾ ਕਰਦੇ ਹਾਂ।’’ ਮੈਕਰੌਂ ਨੇ ਟਵੀਟ ਕਰਕੇ ਕਿਹਾ ਕਿ ਵਿਸ਼ਵ ਇਤਿਹਾਸ ’ਚ ਇਕ ਦਿੱਗਜ, ਭਵਿੱਖ ’ਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲੇ ਇਕ ਰਣਨੀਤਕ ਭਾਈਵਾਲ, ਇਕ ਦੋਸਤ ਦਾ ਅਸੀਂ 14 ਜੁਲਾਈ ਦੀ ਪਰੇਡ ’ਚ ਆਪਣੇ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਦਾ ਸਵਾਗਤ ਕਰਨ ’ਤੇ ਮਾਣ ਮਹਿਸੂਸ ਕਰਦੇ ਹਾਂ। ‘ਸਾਰੇ ਜਹਾਂ ਸੇ ਅੱਛਾ’ ਦੀ ਧੁਨ ’ਤੇ ਮਾਰਚ ਕਰਦਿਆਂ ਭਾਰਤ ਦੀਆਂ ਤਿੰਨੋਂ ਸੈਨਾਵਾਂ ਦੇ 269 ਮੈਂਬਰੀ ਦਲ ਨੇ ਪਰੇਡ ’ਚ ਹਿੱਸਾ ਲਿਆ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੌਜ ਨੂੰ ਸਲਾਮੀ ਿਦੰਦੇ ਹੋਏ। -ਫੋਟੋਆਂ: ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਨੇ ਮੰਚ ਅੱਗਿਉਂ ਗੁਜ਼ਰਦਿਆਂ ਸਮੇਂ ਭਾਰਤੀ ਟੁੱਕੜੀ ਨੂੰ ਸਲਾਮੀ ਦਿੱਤੀ ਜਿਥੇ ਉਹ ਮੈਕਰੌਂ ਅਤੇ ਹੋਰ ਹਸਤੀਆਂ ਨਾਲ ਵਿਰਾਜਮਾਨ ਸਨ। ਸਾਰੀ ਪਰੇਡ ਦੌਰਾਨ ਫਰਾਂਸੀਸੀ ਰਾਸ਼ਟਰਪਤੀ, ਮੋਦੀ ਨੂੰ ਰਵਾਇਤੀ ਪਰੇਡ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਂਦੇ ਰਹੇ। ਫਰਾਂਸੀਸੀ ਕੌਮੀ ਦਿਵਸ ਜਾਂ ਬੈਸਟਿਲ ਦਿਵਸ ਦਾ ਫਰਾਂਸ ਦੇ ਇਤਿਹਾਸ ’ਚ ਇਕ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ 1789 ’ਚ ਹੋਏ ਫਰਾਂਸੀਸੀ ਇਨਕਲਾਬ ਦੌਰਾਨ ਬੈਸਟਿਲ ਜੇਲ੍ਹ ’ਤੇ ਹੋਏ ਹਮਲੇ ਦੀ ਯਾਦ ਦਿਵਾਉਂਦਾ ਹੈ। -ਪੀਟੀਆਈ

Advertisement
Advertisement
Tags :
Bastilਸ਼ਾਮਲਦਿਵਸਪਰੇਡਬੈਸਟਿਲਮੋਦੀ
Advertisement