For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ਵਿਚ ਰਾਮ ਮੰਦਰ ਵਿਖੇ ਨਤਮਸਤਕ ਹੋਏ ਮੋਦੀ

08:41 AM May 06, 2024 IST
ਅਯੁੱਧਿਆ ਵਿਚ ਰਾਮ ਮੰਦਰ ਵਿਖੇ ਨਤਮਸਤਕ ਹੋਏ ਮੋਦੀ
ਰਾਮ ਮੰਦਰ ਵਿੱਚ ਮੱਥਾ ਟੇਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਅਯੁੱਧਿਆ(ਯੂਪੀ), 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੇ ਰਾਮ ਮੰਦਰ ਵਿਚ ਮੱਥਾ ਟੇਕਿਆ। ਸ੍ਰੀ ਮੋਦੀ ਨੇ ਮਗਰੋਂ ਸ਼ਹਿਰ ਵਿਚ ਰੋਡ ਸ਼ੋਅ ਵੀ ਕੱਢਿਆ। ਇਸ ਸਾਲ 22 ਜਨਵਰੀ ਨੂੰ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ (ਮੂਰਤੀ ਸਥਾਪਨਾ) ਦੀ ਰਸਮ ਤੋਂ ਬਾਅਦ ਸ੍ਰੀ ਮੋਦੀ ਦੀ ਅਯੁੱਧਿਆ ਦੀ ਇਹ ਪਲੇਠੀ ਫੇਰੀ ਹੈ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤੋਂ ਦੋ ਦਿਨ ਪਹਿਲਾਂ ਟੀਵੀ ’ਤੇ ਪ੍ਰਸਾਰਿਤ ਰਸਮ ਦੌਰਾਨ ਸ੍ਰੀ ਮੋਦੀ ਰਾਮ ਲੱਲਾ ਦੀ ਮੂਰਤੀ ਅੱਗੇ ਦੰਡਵਤ ਪ੍ਰਣਾਮ ਕਰਦੇ ਨਜ਼ਰ ਆਏ। ਸ੍ਰੀ ਮੋਦੀ ਨੇ ਅੱਜ ਦਿਨੇ ਇਟਾਵਾ ਤੇ ਸੀਤਾਪੁਰ ਵਿਚ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ।
ਮੰਦਰ ਦੇ ਦਾਖਲਾ ਗੇਟਾਂ ਨੂੰ ‘ਓਮ’ ਦੇ ਆਕਾਰ ਵਿਚ ਪੀਲੇ ਫੁੱਲਾਂ ਦੀਆਂ ਪੱਤੀਆਂ ਨਾਲ ਸਜਾਇਆ ਗਿਆ ਸੀ। ਕਈ ਥਾਵਾਂ ’ਤੇ ਫੁੱਲਾਂ ਦੀ ਮਦਦ ਨਾਲ ਤਿਆਰ ਤੀਰ ਤੇ ਕਮਾਨ ਵੀ ਨਜ਼ਰ ਆਏ। ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਮੁਤਾਬਕ ਮੰਦਰ ਵਿਚ ਅੱਜ ਰਾਮ ਲੱਲਾ ਦੀ ਮੂਰਤੀ ਨੂੰ ਹਲਕੇ ਗੁਲਾਬੀ ਰੰਗ ਦੇ ਵਸਤਰ ਪਹਿਨਾਏ ਗਏ ਸਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਯੁੱਧਿਆ ਦੇ ਲੋਕਾਂ ਦਾ ਦਿਲ ਭਗਵਾਨ ਸ੍ਰੀ ਰਾਮ ਜਿੰਨਾ ਵੱਡਾ ਹੈ। ਰੋਡ ਸ਼ੋਅ ਦੌਰਾਨ ਆਪਣਾ ਅਸ਼ੀਰਵਾਦ ਦੇਣ ਆਏ ਲੋਕਾਂ ਨੂੰ ਵਧਾਈਆਂ!’’ ਫੈਜ਼ਾਬਾਦ ਲੋਕ ਸਭਾ ਸੀਟ, ਜਿਸ ਅਧੀਨ ਅਯੁੱਧਿਆ ਜ਼ਿਲ੍ਹਾ ਪੈਂਦਾ ਹੈ, ਲਈ ਵੋਟਾਂ ਪੰਜਵੇਂ ਗੇੜ ਤਹਿਤ 20 ਮਈ ਨੂੰ ਪੈਣਗੀਆਂ। ਸ੍ਰੀ ਮੋਦੀ ਨੇ ਰਾਮ ਮੰਦਰ ਵਿਚ ਪੂਜਾ ਅਰਚਨਾ ਮਗਰੋਂ ਰੋਡਸ਼ੋਅ ਵੀ ਕੱਢਿਆ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਭਾਜਪਾ ਦੇ ਫੈਜ਼ਾਬਾਦ ਤੋਂ ਉਮੀਦਵਾਰ ਲਾਲੂ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਸੜਕਾਂ ਦੇ ਦੋਵੇਂ ਕੰਢੇ ਖੜ੍ਹੇ ਲੋਕਾਂ ਨੇ ਰੋਡਸ਼ੋਅ ਵਿਚ ਸ਼ਾਮਲ ਸ੍ਰੀ ਮੋਦੀ ਦੀਆਂ ਗੱਡੀਆਂ ਦੇ ਕਾਫ਼ਲੇ ਦਾ ਸਵਾਗਤ ਕੀਤਾ। ਸਾੜ੍ਹੀ ਵਿਚ ਸਜੀਆਂ ਮਹਿਲਾਵਾਂ ਦਾ ਇਕ ਸਮੂਹ ਪ੍ਰਧਾਨ ਮੰਤਰੀ ਦੇ ਵਾਹਨ ਅੱਗ ਚੱਲ ਰਿਹਾ ਸੀ। ਸ੍ਰੀ ਮੋਦੀ, ਜਿਨ੍ਹਾਂ ਦੇ ਹੱਥ ਵਿਚ ਜਗਮਗਾਉਂਦਾ ਕਮਲ ਫੜਿਆ ਸੀ, ਨੇ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਿਆ। ਰੋਡਸ਼ੋਅ ਮੰਦਿਰ ਦੇ ਦਾਖਲਾ ਦੁਆਰ ਤੋਂ ਸ਼ੁਰੂ ਹੋ ਕੇ ਦੋ ਕਿਲੋਮੀਟਰ ਦੂਰ ਨਯਾ ਘਾਟ ਰੋਡ ਚੌਰਾਹੇ ’ਤੇ ਸਮਾਪਤ ਹੋਇਆ। -ਪੀਟੀਆਈ

Advertisement

ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਤੇ ਕਾਂਗਰਸ: ਮੋਦੀ

ਇਟਾਵਾ/ਧੌਰਹਿਰਾ (ਉੱਤਰ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮਾਜਵਾਦੀ ਪਾਰਟੀ ਤੇ ਕਾਂਗਰਸ ’ਤੇ ਪਰਿਵਾਰਵਾਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਗੱਠਜੋੜ ਦੇ ਭਾਈਵਾਲ ਸਿਰਫ਼ ਆਪਣੇ ਪਰਿਵਾਰਾਂ ਤੇ ਆਪਣੀਆਂ ਪੀੜ੍ਹੀਆਂ ਦਾ ਭਵਿੱਖ ਬਣਾਉਣ ਲਈ ਚੋਣ ਲੜ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਬਾਨੀ ਮਰਹੂਮ ਮੁਲਾਇਮ ਸਿੰਘ ਯਾਦਵ ਦੇ ਘਰੇਲੂ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੋਦੀ ਤੇ ਯੋਗੀ ਹੀ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੇ ਹਨ। ਸਾਡੇ ਆਪਣੇ ਕੋਈ ਬੱਚੇ ਨਹੀਂ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਦੀ ਨੀਂਹ ਰੱਖ ਰਹੇ ਹਨ ਕਿ ਭਾਰਤ ਅਗਲੇ ਇੱਕ ਹਜ਼ਾਰ ਸਾਲ ਤੱਕ ਸ਼ਕਤੀਸ਼ਾਲੀ ਮੁਲਕ ਬਣਿਆ ਰਹੇ। ਉਨ੍ਹਾਂ ਕਿਹਾ, ‘ਮੋਦੀ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਮੋਦੀ ਰਹੇ ਜਾਂ ਨਾ ਰਹੇ, ਦੇਸ਼ ਤਾਂ ਰਹੇਗਾ ਹੀ ਅਤੇ ਇਹ ਸਪਾ-ਕਾਂਗਰਸ ਵਾਲੇ ਕੀ ਕਰ ਰਹੇ ਹਨ? ਉਹ ਆਪਣੇ ਭਵਿੱਖ ਜਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ।’ ਉਨ੍ਹਾਂ ਕਿਹਾ ਕਿ ਸਪਾ ਤੇ ਕਾਂਗਰਸ ਦੋਵਾਂ ਦੇ ਨਾਅਰੇ ਝੂਠੇ ਹਨ ਅਤੇ ਉਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×