ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਨੇ ਵਿਵੇਕਾਨੰਦ ਮੈਮੋਰੀਅਲ ’ਚ ਸੂਰਜ ਨੂੰ ਅਰਘ ਦਿੱਤਾ

07:33 AM Jun 01, 2024 IST
ਵਿਵੇਕਾਨੰਦ ਰੌਕ ਮੈਮੋਰੀਅਲ ’ਚ ਧਿਆਨ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ

ਕੰਨਿਆਕੁਮਾਰੀ, 31 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਿਵੇਕਾਨੰਦ ਰੌਕ ਮੈਮੋਰੀਅਲ ’ਚ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ। ਮੋਦੀ ਦੋ ਦਿਨ ਦੀ ਧਿਆਨ ਸਾਧਨਾ ਲਈ ਰੌਕ ਮੈਮੋਰੀਅਲ ਪਹੁੰਚੇ ਹੋਏ ਹਨ। ਸੂਰਜ ਨੂੰ ਅਰਘ ਦੇਣਾ ਧਾਰਮਿਕ ਅਭਿਆਸ ਨਾਲ ਜੁੜੀ ਇੱਕ ਰਵਾਇਤ ਹੈ ਜਿਸ ਵਿੱਚ ਭਗਵਾਨ ਸੂਰਜ ਨੂੰ ਜਲ ਚੜ੍ਹਾ ਕੇ ਉਨ੍ਹਾਂ ਨੂੰ ਨਮਨ ਕੀਤਾ ਜਾਂਦਾ ਹੈ। ਭਾਜਪਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉਤੇ ਇੱਕ ਸੰਖੇਪ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਸੂਰਜ ਨੂੰ ਜਲ ਚੜ੍ਹਾਉਂਦੇ ਅਤੇ ਮਾਲਾ ਜਪਦੇ ਹੋਏ ਨਜ਼ਰ ਆ ਰਹੇ ਹਨ। ਭਾਜਪਾ ਨੇ ਪ੍ਰਧਾਨ ਮੰਤਰੀ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਜਿਨ੍ਹਾਂ ’ਚ ਉਹ ਭਗਵਾ ਕੁੜਤਾ, ਸ਼ਾਲ ਤੇ ਧੋਤੀ ਪਹਿਨੀਂ ਤੇ ਧਿਆਨ ਲਗਾ ਕੇ ਬੈਠੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਦੀ ਤਾਮਿਲ ਨਾਡੂ ਇਕਾਈ ਦੇ ਪ੍ਰਧਾਨ ਕੇ ਸੇਲਵਾਪੇਰੂੰਥਾਗਈ ਨੇ ਐਕਸ ’ਤੇ ਪੋਸਟ ਪਾ ਕੇ ਮੋਦੀ ਦੀਆਂ ਵੀਡੀਓਜ਼ ਤੇ ਤਸਵੀਰਾਂ ਜਾਰੀ ਕਰਨ ਲਈ ਭਾਜਪਾ ’ਤੇ ਤਨਜ਼ ਕੱਸਿਆ। ਉਨ੍ਹਾਂ ਕਿਹਾ, ‘ਕਿੰਨੀਆਂ ਥਾਵਾਂ ’ਤੇ ਕਿੰਨੇ ਵੀਡੀਓਗ੍ਰਾਫ਼ਰ ਖੜ੍ਹੇ ਸਨ! ਸਵਾਮੀ ਵਿਵੇਕਾਨੰਦ ਮੌਨ ਹਨ।’ -ਪੀਟੀਆਈ

Advertisement

ਮੋਦੀ ਨੇ ਕੁਦਰਤੀ ਆਫ਼ਤਾਂ ਨਾਲ ਜੂਝ ਰਹੇ ਸੂਬਿਆਂ ਦੇ ਹਾਲਾਤ ਦਾ ਲਿਆ ਜਾਇਜ਼ਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ਰੇਮਲ ਨਾਲ ਝੰਬੇ ਸੂਬਿਆਂ ਦੇ ਹਾਲਾਤ ਦਾ ਅੱਜ ਜਾਇਜ਼ਾ ਲਿਆ। ਉਨ੍ਹਾਂ ‘ਐਕਸ’ ’ਤੇ ਕਿਹਾ,‘‘ਚੱਕਰਵਾਤੀ ਤੂਫ਼ਾਨ ਰੇਮਲ ਆਉਣ ਮਗਰੋਂ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ’ਚ ਕੁਦਰਤੀ ਆਫ਼ਤਾਂ ਦੇਖਣ ਨੂੰ ਮਿਲੀਆਂ ਹਨ। ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਮੈਂ ਦੁਆ ਮੰਗਦਾ ਹਾਂ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ ਅਤੇ ਹਾਲਾਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਕੰਮ ਕਰ ਰਹੇ ਹਨ।’’ ਕੇਂਦਰੀ ਗ੍ਰਹਿ ਮੰਤਰੀ ਨੇ ਮੋਦੀ, ਜੋ ਕੰਨਿਆਕੁਮਾਰੀ ’ਚ ਧਿਆਨ ਲਗਾ ਕੇ ਬੈਠੇ ਹਨ, ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ। -ਪੀਟੀਆਈ

Advertisement
Advertisement