ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਵੱਲੋਂ ਅਮਰੀਕਾ ਦੇ ਸਿੱਖ ਵਫ਼ਦ ਨਾਲ ਮੁਲਾਕਾਤ

06:55 AM Sep 25, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਯਾਰਕ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ। -ਫੋਟੋ: ਪੀਟੀਆਈ

* ਸਿੱਖ ਭਾਈਚਾਰੇ ਵਾਸਤੇ ਕੀਤੇ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

Advertisement

ਵਾਸ਼ਿੰਗਟਨ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਦੇ ਤੀਜੇ ਤੇ ਆਖਰੀ ਦਿਨ ਅੱਜ ਨਿਊ ਯਾਰਕ ਵਿਚ ਸਿੱਖਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖ ਵਫ਼ਦ ਨੇ ਮੋਦੀ ਸਰਕਾਰ ਵੱਲੋਂ ਸਿੱਖਾਂ ਵਾਸਤੇ ਕੀਤੇ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ‘ਸਿੱਖਸ ਆਫ਼ ਅਮਰੀਕਾ’ ਜਥੇਬੰਦੀ ਦੇ ਜਸਦੀਪ ਸਿੰਘ ਜੱਸੀ ਨੇ ਸ੍ਰੀ ਮੋਦੀ ਨਾਲ ਮੁਲਾਕਾਤ ਮਗਰੋਂ ਕਿਹਾ, ‘ਅਸੀਂ ਬਹੁਤ ਖ਼ੁਸ਼ ਹਾਂ ਤੇ ਬੈਠਕ ਉਪਰੰਤ ਸਾਨੂੰ ਸਕਾਰਾਮਤਕ ਅਹਿਸਸ ਹੋਇਆ ਹੈ। ਜਿਵੇਂ ਹੀ ਪ੍ਰਧਾਨ ਮੰਤਰੀ ਤੁਰ ਕੇ ਕਮਰੇ ਵਿਚ ਆਏ ਅਸੀਂ ਸਿੱਖਾਂ ਦੇ ਰਵਾਇਤੀ ਜੈਕਾਰੇ ‘ਜੋ ਬੋਲੇ ਸੋ ਨਿਹਾਲ’ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਤਿ ਸ੍ਰੀ ਅਕਾਲ ਨਾਲ ਇਸ ਦਾ ਜਵਾਬ ਦਿੱਤਾ।’ ਵਿਸਕੌਨਸਿਨ ਤੋਂ ਉੱਘੇ ਸਿੱਖ ਆਗੂ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਜੱਸੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਾਡੀ ਉਨ੍ਹਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਇਤਿਹਾਸ ਵਿਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਇੰਨਾ ਕੁਝ ਕੀਤਾ ਹੋਵੇਗਾ, ਜਿੰਨਾ ਸ੍ਰੀ ਮੋਦੀ ਕਰ ਰਹੇ ਹਨ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਏ, ਸਿੱਖਾਂ, ਜੋ ਭਾਰਤ ਨਹੀਂ ਜਾ ਸਕਦੇ ਸਨ, ਦੀ ਕਾਲੀ ਸੂਚੀ ਖ਼ਤਮ ਕੀਤੀ, ਕਾਂਗਰਸ ਸਰਕਾਰ ਵੇਲੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਯਕੀਨੀ ਬਣਾਇਆ।’ ਜੱਸੀ ਨੇ ਕਿਹਾ, ‘ਸਿੱਖਾਂ ਲਈ ਕੀਤੇ ਕੰਮਾਂ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਸੀਂ ਜਲਦੀ ਹੀ ਇਕ ਹੋਰ ਵਫ਼ਦ ਲੈ ਕੇ ਭਾਰਤ ਜਾਵਾਂਗੇ ਤੇ ਉਨ੍ਹਾਂ ਨਾਲ ਹੋਰ ਕਈ ਮੁੱਦੇ ਵਿਚਾਰਾਂਗੇ।’ -ਪੀਟੀਆਈ

Advertisement
Advertisement
Tags :
New YorkPM Narendra ModiPunjabi khabarPunjabi NewsSikhs of AmericaVisit America