For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਜਵਾਨਾਂ ਨੂੰ ਮਜ਼ਦੂਰ ਬਣਾਇਆ: ਰਾਹੁਲ

07:05 AM May 31, 2024 IST
ਮੋਦੀ ਨੇ ਜਵਾਨਾਂ ਨੂੰ ਮਜ਼ਦੂਰ ਬਣਾਇਆ  ਰਾਹੁਲ
ਬਾਲਾਸੌਰ ਵਿੱਚ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਬਾਲਾਸੌਰ, 30 ਮਈ
ਅਗਨੀਵੀਰ ਯੋਜਨਾ ਰਾਹੀਂ ਜਵਾਨਾਂ ਨੂੰ ਮਜ਼ਦੂਰ ਬਣਾਉਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਉੜੀਸਾ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਕ ਆਗੂ ਨੇ ਦਾਅਵਾ ਕੀਤਾ ਹੈ ਕਿ ਭਗਵਾਨ ਜਗਨਨਾਥ, ਮੋਦੀ ਦੇ ਭਗਤ ਹਨ।
ਭੱਦਰਕ ਲੋਕ ਸਭਾ ਹਲਕੇ ਦੇ ਸਿਮੁਲੀਆ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦਾ ਅਹਿਦ ਲਿਆ ਅਤੇ ਐਲਾਨ ਕੀਤਾ ਕਿ ‘ਇੰਡੀਆ’ ਗੱਠਜੋੜ ਸਰਕਾਰ ਬਣਨ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ, ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ ਅਤੇ ਅਗਨੀਵੀਰ ਯੋਜਨਾ ਰੱਦ ਕੀਤੀ ਜਾਵੇਗੀ। ਚੋਣ ਰੈਲੀ ਤੋਂ ਅੱਡ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ,‘‘ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਮਜ਼ਦੂਰ ਬਣਾ ਦਿੱਤਾ ਹੈ। ਅਸੀਂ ਜਵਾਨਾਂ ਨੂੰ ਮੁੜ ਤੋਂ ਸੈਨਿਕ ਬਣਾਵਾਂਗੇ। ਸਾਰੇ ਜਵਾਨਾਂ ਨੂੰ ਪੈਨਸ਼ਨ, ਕੰਟੀਨ ਅਤੇ ਹੋਰ ਸਹੂਲਤਾਂ ਮਿਲਣਗੀਆਂ।’’ ਭਾਜਪਾ ਅਤੇ ਬੀਜੇਡੀ ਵਿਚਕਾਰ ਗੰਢ-ਤੁੱਪ ਹੋਣ ਦਾ ਦਾਅਵਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਭਗਵਾਂ ਪਾਰਟੀ ਖ਼ਿਲਾਫ਼ ਲੜ ਰਹੇ ਹਨ ਜਿਸ ’ਤੇ ਕੇਂਦਰ ਨੇ ਉਨ੍ਹਾਂ ਖ਼ਿਲਾਫ਼ 24 ਮਾਣਹਾਨੀ ਅਤੇ ਅਪਰਾਧਕ ਕੇਸ ਕੀਤੇ ਹੋਏ ਹਨ। ‘ਈਡੀ ਨੇ ਮੇਰੇ ਤੋਂ 50 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਭਾਜਪਾ ਨੇ ਮੇਰੀ ਲੋਕ ਸਭਾ ਮੈਂਬਰੀ ਖੋਹ ਲਈ ਅਤੇ ਸਰਕਾਰੀ ਰਿਹਾਇਸ਼ ਵੀ ਲੈ ਲਈ। ਜੇਕਰ ਨਵੀਨ ਬਾਬੂ ਅਸਲ ’ਚ ਭਾਜਪਾ ਖ਼ਿਲਾਫ਼ ਲੜ ਰਹੇ ਹਨ ਤਾਂ ਫਿਰ ਅਜਿਹਾ ਕੋਈ ਕੇਸ ਕਿਉਂ ਨਹੀਂ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਬੀਜੇਡੀ ਗਰੀਬ ਲੋਕਾਂ ਲਈ ਨਹੀਂ ਸਗੋਂ ਅਰਬਪਤੀਆਂ ਲਈ ਕੰਮ ਕਰਦੇ ਹਨ। ‘ਇਥੇ ਸਰਕਾਰ ਪਟਨਾਇਕ ਦੇ ਨੇੜਲੇ ਸਹਿਯੋਗੀ ਵੀਕੇ ਪਾਂਡੀਅਨ ਵੱਲੋਂ ਚਲਾਈ ਜਾ ਰਹੀ ਹੈ। ਉੜੀਸਾ ਦੀ ਸੰਪਤੀ ਦੋਵੇਂ ਪਾਰਟੀਆਂ ਰਲ ਕੇ ਲੁੱਟ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਤਿਲੰਗਾਨਾ ’ਚ ਬੀਆਰਐੱਸ ਅਤੇ ਭਾਜਪਾ ਵਿਚਕਾਰ ਗੱਠਜੋੜ ਸੀ ਪਰ ਕਾਂਗਰਸ ਨੇ ਦੋਵੇਂ ਪਾਰਟੀਆਂ ਨਾਲ ਲੜ ਕੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਅਰਬਪਤੀਆਂ ਦੇ 16 ਲੱਖ ਕਰੋੜ ਰੁਪਏ ਮੁਆਫ਼ ਕੀਤੇ ਸਨ ਅਤੇ ਕਾਂਗਰਸ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗੀ। ਉਨ੍ਹਾਂ ਕਿਹਾ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵੀ 250 ਤੋਂ ਵਧਾ ਕੇ 400 ਰੁਪਏ ਕੀਤੀ ਜਾਵੇਗੀ। -ਪੀਟੀਆਈ

Advertisement

ਮਾਰਟਿਨ ਲੂਥਰ ਕਿੰਗ ਜੂਨੀਅਰ, ਮੰਡੇਲਾ ਤੇ ਆਈਨਸਟਾਈਨ ਨੇ ਮਹਾਤਮਾ ਗਾਂਧੀ ਤੋਂ ਲਈ ਸੀ ਪ੍ਰੇਰਣਾ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਾਰਟਿਨ ਲੂਥਰ ਕਿੰਗ ਜੂਨੀਅਰ, ਨੈਲਸਨ ਮੰਡੇਲਾ ਅਤੇ ਅਲਬਰਟ ਆਈਨਸਟਾਈਨ ਵਰਗੀਆਂ ਮਸ਼ਹੂਰ ਆਲਮੀ ਹਸਤੀਆਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ ਸੀ। ਰਾਹੁਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਦੁਨੀਆ ਨੂੰ ਮਹਾਤਮਾ ਗਾਂਧੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ‘ਗਾਂਧੀ’ ਫਿਲਮ ਦੇਖੀ। ਰਾਹੁਲ ਨੇ ਆਰਐੱਸਐੱਸ ਨਾਲ ਜੁੜੇ ਵਿਅਕਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਕੋਈ ਸਮਝ ਨਹੀਂ ਹੈ। ‘ਸੰਘ ਦੀ ਸ਼ਾਖਾ ’ਚ ਕਿਸ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਹ ਗੋਡਸੇ ਦੇ ਪ੍ਰਸ਼ੰਸਕ ਹਨ, ਉਹ ਗਾਂਧੀ ਜੀ ਬਾਰੇ ਕੁਝ ਨਹੀਂ ਜਾਣਦੇ ਹਨ। ਉਨ੍ਹਾਂ ਨੂੰ ਹਿੰਦੁਸਤਾਨ, ਸੱਚ ਅਤੇ ਅਹਿੰਸਾ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਤੋਂ ਇਹੋ ਆਸ ਸੀ ਕਿ ਉਹ ਆਖਣਗੇ ਕਿ ਦੁਨੀਆ ਨੂੰ ਗਾਂਧੀ ਜੀ ਬਾਰੇ ਕੋਈ ਜਾਣਕਾਰੀ ਨਹੀਂ ਸੀ।’ ਰਾਹੁਲ ਨੇ ਕਿਹਾ ਕਿ ਇਸ ਮੁੱਦੇ ਬਾਰੇ ਹੋਰ ਗੱਲ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਦੁਨੀਆ ਸਿਰਫ਼ ਉਨ੍ਹਾਂ ਦੀ ਸ਼ਾਖਾ ਹੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×