ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਜੀ, ਮੁਜਰਾ ਕਰਨ ਵਾਲੀਆਂ ਵੀ ਨੇ ਕਿਸੇ ਦੀਆਂ ਧੀਆਂ-ਭੈਣਾਂ: ਕਟਾਰੂਚੱਕ

08:43 AM May 27, 2024 IST

ਐੱਨਪੀ ਧਵਨ
ਪਠਾਨਕੋਟ, 26 ਮਈ
ਇੱਥੇ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਖੰਨੀ ਖੂਈ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਵੇਲੇ ਆਪਣੇ ਅਹੁਦੇ ਦਾ ਖਿਆਲ ਵੀ ਨਹੀਂ ਰੱਖ ਰਹੇ ਅਤੇ ‘ਊਲ-ਜਲੂਲ’ ਦੋਸ਼ ਲਗਾ ਕੇ ਵਿਰੋਧੀ ਧਿਰ ਨੂੰ ਭੰਡ ਰਹੇ ਹਨ।
ਉਹ ਵਿਰੋਧੀ ਧਿਰ ਦੇ ਗੱਠਜੋੜ ਨੂੰ ਵੋਟ ਬੈਂਕ ਲਈ ‘ਮੁਜਰਾ ਕਰਨ’ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਜਰਾ ਕਰਨ ਵਾਲੀਆਂ ਵੀ ਕਿਸੇ ਦੀਆਂ ਧੀਆਂ ਭੈਣਾਂ ਹੀ ਹਨ, ਚੰਗਾ ਹੁੰਦਾ ਪ੍ਰਧਾਨ ਮੰਤਰੀ ਉਨ੍ਹਾਂ ਪ੍ਰਤੀ ਕੋਈ ਹਮਦਰਦੀ ਪ੍ਰਗਟ ਕਰਦੇ। ਅਜਿਹਾ ਦੋਸ਼ ਲਗਾ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਧੀਆਂ ਭੈਣਾਂ ਦੀ ਹੋਰ ਬੇਇਜ਼ਤੀ ਕੀਤੀ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਕਟਾਰੂਚੱਕ ਹੋਰਨਾਂ ਪਿੰਡਾਂ ਨਾਜੋਚੱਕ, ਨਾਲਾ, ਗੜਮਲ, ਭੀਮਪੁਰ, ਚੌਹਾਣਾ, ਘਰੋਟਾ ਅਤੇ ਭੋਆ ਵਿੱਚ ਗਏ ਤੇ ਉਥੇ ਵੀ ਪ੍ਰਚਾਰ ਕੀਤਾ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਮਹਿੰਗਾਈ ਨੂੰ ਕਿਉਂ ਨਹੀਂ ਕੰਟਰੋਲ ਕਰ ਸਕੇ ਅਤੇ ਬੇਰੁਜ਼ਗਾਰੀ ਕਿਉਂ ਵਧੀ। ਇਸ ਮੌਕੇ ਮਲਕੀਤ ਸਿੰਘ, ਸੋਹਣ ਸਿੰਘ, ਸੋਨੀਆ ਠਾਕੁਰ, ਵੰਦਨਾ ਭਗਤ, ਅਨੂਪ, ਅਨੂਬਾਲਾ, ਲਵਪ੍ਰੀਤ, ਵਿਕਰਮਜੀਤ ਸਿੰਘ, ਅਸ਼ੋਕ ਕੁਮਾਰ, ਬਿਮਲਾ ਦੇਵੀ, ਨਰਿੰਦਰ ਕੁਮਾਰ, ਜਰਨੈਲ ਸਿੰਘ, ਰੋਹਿਤ ਕੁਮਾਰ, ਸਾਹਿਲ ਕੁਮਾਰ ਹਾਜ਼ਰ ਸਨ।

Advertisement

Advertisement