ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿਹਾੜ ਜੇਲ੍ਹ ਤੋਂ ਕੇਜਰੀਵਾਲ ’ਤੇ ਨਜ਼ਰ ਰੱਖ ਰਹੇ ਨੇ ਮੋਦੀ: ਸੰਜੈ ਸਿੰਘ

08:07 AM Apr 24, 2024 IST
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੰਜੈ ਸਿੰਘ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਪਰੈਲ
ਆਮ ਆਦਮੀ ਪਾਰਟੀ ਨੇ ਅੱਜ ਮੋਦੀ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਤਿਹਾੜ ਜੇਲ੍ਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਤਸੀਹੇ ਦੀ ਕੋਠੜੀ ਬਣ ਗਈ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਅਤੇ ਐੱਲਜੀ 24 ਘੰਟੇ ਕੇਜਰੀਵਾਲ ’ਤੇ ਨਜ਼ਰ ਰੱਖ ਰਹੇ ਹਨ। ਪੀਐੱਮਓ ਤਿਹਾੜ ਜੇਲ੍ਹ ਤੋਂ ਸੀਸੀਟੀਵੀ ਕੈਮਰੇ ਦਾ ਲਿੰਕ ਮੰਗ ਰਿਹਾ ਹੈ ਕਿ ਕੇਜਰੀਵਾਲ ਕੀ ਕਰ ਰਹੇ ਹਨ। ਕੀ ਮੋਦੀ ਜੀ ਅਤੇ ਐੱਲਜੀ ਦੇਖਣਾ ਚਾਹੁੰਦੇ ਹਨ ਕਿ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜਦੀ ਹੈ ਜਾਂ ਨਹੀਂ ? ਮੋਦੀ ਨੂੰ ਦੇਸ਼ ਵਿੱਚ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਔਰਤਾਂ ਦੀ ਸੁਰੱਖਿਆ ਦੀ ਚਿੰਤਾ ਹੋਣੀ ਚਾਹੀਦੀ ਹੈ ਪਰ ਉਹ ਕੇਜਰੀਵਾਲ ਦਾ ਮਨੋਬਲ ਤੋੜਨ ’ਚ ਲੱਗੇ ਹੋਏ ਹਨ।’’ ਸੰਜੈ ਸਿੰਘ ਨੇ ਕਿਹਾ, ‘‘ਮੇਰੀ ਸਲਾਹ ਹੈ ਕਿ ਜੇਕਰ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਕੰਮ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਅਤੇ ਕੇਜਰੀਵਾਲ ਵਾਂਗ ਚੰਗੇ ਸਕੂਲ, ਹਸਪਤਾਲ ਅਤੇ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ।’’
ਪਾਰਟੀ ਹੈੱਡਕੁਆਰਟਰ ’ਚ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਿਹਾੜ ਜੇਲ੍ਹ ਅਰਵਿੰਦ ਕੇਜਰੀਵਾਲ ਲਈ ਤਸੀਹੇ ਦੀ ਕੋਠੜੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਿਟਲਰ ਨੇ ਵੀ ਆਪਣੇ ਵਿਰੋਧੀਆਂ ਨੂੰ ਟਾਰਚਰ ਕਰਨ ਲਈ ਚੈਂਬਰਾਂ ਵਿੱਚ ਰੱਖਿਆ ਸੀ। ਅਰਵਿੰਦ ਕੇਜਰੀਵਾਲ ਨੂੰ ਪੀਐੱਮਓ ਅਤੇ ਐੱਲਜੀ ਦੀ 24 ਘੰਟੇ ਨਿਗਰਾਨੀ ’ਚ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦਾ ਦਫ਼ਤਰ 24 ਘੰਟੇ ਸੀਸੀਟੀਵੀ ਲਿੰਕ ਮੰਗਦੇ ਹਨ ਕਿ ਅਰਵਿੰਦ ਕੇਜਰੀਵਾਲ ਕੀ ਕਰ ਰਹੇ ਹਨ। ਕੀ ਉਹ ਦੇਖਣਾ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਦਵਾਈ ਮਿਲੀ ਜਾਂ ਨਹੀਂ, ਖਾਣਾ ਮਿਲਿਆ ਜਾਂ ਨਹੀਂ, ਉਹ ਕਿੰਨਾ ਪੜ੍ਹਦਾ ਹੈ, ਕਿੰਨਾ ਸੌ ਰਿਹਾ ਹੈ, ਕਿੰਨਾ ਜਾਗਦਾ ਹੈ? ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਲੱਗੀ ਜਾਂ ਨਹੀਂ, ਉਹ ਕਿੰਨੇ ਬਿਮਾਰ ਹੋ ਗਏ ਹਨ? ਉਸ ਦਾ ਜਿਗਰ ਜਾਂ ਗੁਰਦਾ ਖਰਾਬ ਹੋਇਆ ਜਾਂ ਨਹੀਂ, ਉਸ ਦੀ ਸਿਹਤ ਵਿਗੜੀ ਜਾਂ ਨਹੀਂ। ਕੀ ਤੁਸੀਂ ਨਿਗਰਾਨੀ ਕਰ ਰਹੇ ਹੋ ਕਿ ਅਰਵਿੰਦ ਕੇਜਰੀਵਾਲ ਦਾ ਮਨੋਬਲ ਕਿੰਨਾ ਡਿੱਗਿਆ ਹੈ, ਉਹ ਕਿੰਨਾ ਟੁੱਟਿਆ ਅਤੇ ਝੁਕਿਆ ਹੈ? ਪ੍ਰਧਾਨ ਮੰਤਰੀ ਕੀ ਦੇਖਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਐੱਲਜੀ ਦਫ਼ਤਰ ਨੂੰ ਵੀ ਇਸੇ ਕੰਮ ਵਿੱਚ ਲਾਇਆ ਹੋਇਆ ਹੈ?
ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਪਿਛਲੇ 23 ਦਿਨਾਂ ਤੋਂ ਇਸ ਗੱਲੋਂ ਚਿੰਤਤ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਦਵਾਈਆਂ ਅਤੇ ਇਨਸੁਲਿਨ ਕਿਉਂ ਨਹੀਂ ਦਿੱਤੇ ਜਾ ਰਹੇ। ਇੱਕ ਆਦਮੀ ਜੋ ਲੋਕਾਂ ਦੀ ਸਿੱਖਿਆ ਅਤੇ ਸਿਹਤ ਲਈ ਕੰਮ ਕਰਦਾ ਸੀ, ਅੱਜ ਉਸ ਨੂੰ ਖੁਦ ਦਵਾਈ ਨਹੀਂ ਦਿੱਤੀ ਜਾ ਰਹੀ। ਜੇਕਰ ਪ੍ਰਧਾਨ ਮੰਤਰੀ ਨੇ ਅਰਵਿੰਦ ਕੇਜਰੀਵਾਲ ਨਾਲ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਨੂੰ ਕੰਮ ਦੀ ਰਾਜਨੀਤੀ ਕਰਨੀ ਪਵੇਗੀ।

Advertisement

Advertisement
Advertisement