For the best experience, open
https://m.punjabitribuneonline.com
on your mobile browser.
Advertisement

ਦੇਸ਼ ਨੂੰ ਨੰਬਰ ਵਨ ਬਣਾਉਣ ਲਈ ਮੋਦੀ ਦ੍ਰਿੜ: ਨਾਇਬ ਸੈਣੀ

09:14 AM Apr 06, 2024 IST
ਦੇਸ਼ ਨੂੰ ਨੰਬਰ ਵਨ ਬਣਾਉਣ ਲਈ ਮੋਦੀ ਦ੍ਰਿੜ  ਨਾਇਬ ਸੈਣੀ
ਰਤੀਆ ’ਚ ਰੈਲੀ ਦੌਰਾਨ ਮੰਚ ’ਤੇ ਹਾਜ਼ਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ।
Advertisement

ਕੁਲਭੂਸ਼ਣ ਬਾਂਸਲ
ਰਤੀਆ, 5 ਅਪਰੈਲ
ਲੋਕ ਸਭਾ ਹਲਕਾ ਸਿਰਸਾ ਦੇ ਰਤੀਆ ਵਿਚ ਅੱਜ ਭਾਜਪਾ ਨੇ ਵਿਜੈ ਸੰਕਲਪ ਰੈਲੀ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਜੈ ਸੰਕਲਪ ਰੈਲੀ ਵਿੱਚ ਪਾਰਟੀ ਉਮੀਦਵਾਰ ਡਾ. ਅਸ਼ੋਕ ਤੰਵਰ ਲਈ ਪ੍ਰਚਾਰ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 400 ਪਾਰ ਦੇ ਨਾਅਰੇ ਹੇਠ ਵਰਕਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਧ-ਚੜ੍ਹ ਕੇ ਚੋਣ ਮੁਹਿੰਮ ਆਰੰਭ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਉਹ ਦੇਸ਼ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਦ੍ਰਿੜ੍ਹ ਹਨ। ਉਨ੍ਹਾਂ ਦੀ ਸੋਚ ਹੈ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰੇ ਕਿ ਹਰ ਘਰ ਵਿੱਚ ਛੱਤ ਹੋਵੇ ਅਤੇ ਹਰ ਤੱਕ ਭੋਜਨ ਪਹੁੰਚੇ। ਮੁੱਖ ਮੰਤਰੀ ਅੱਜ ਰਤੀਆ ਵਿੱਚ ਸਿਰਸਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਡਾ. ਅਸ਼ੋਕ ਤੰਵਰ ਦੇ ਹੱਕ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਅਨਾਜ ਮੰਡੀ ਵਿੱਚ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਡਾ. ਅਸ਼ੋਕ ਤੰਵਰ ਨੂੰ ਇੱਕ ਊਰਜਾਵਾਨ ਅਤੇ ਮਿਹਨਤੀ ਆਗੂ ਦੱਸਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਇੱਕ-ਇੱਕ ਕਰ ਕੇ ਵੇਰਵਾ ਦਿੱਤਾ। ਵਿਜੈ ਸੰਕਲਪ ਰੈਲੀ ਵਿੱਚ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ, ਹਰਿਆਣਾ ਸਰਕਾਰ ਦੇ ਮੰਤਰੀ ਡਾ. ਕਮਲ ਗੁਪਤਾ, ਰਤੀਆ ਦੇ ਵਿਧਾਇਕ ਲਕਸ਼ਮਣ ਨਾਪਾ, ਫਤਿਹਾਬਾਦ ਦੇ ਵਿਧਾਇਕ ਦੂੜਾ ਰਾਮ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ, ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਆਦਿਤਿਆ ਦੇਵੀ ਲਾਲ, ਲੋਕ ਸਭਾ ਇੰਚਾਰਜ ਵੇਦ ਫੂਲਾਂ, ਚੇਅਰਮੈਨ ਭਾਰਤ ਭੂਸ਼ਣ ਮਿੱਢਾ ਅਤੇ ਸੁਰਿੰਦਰ ਆਰੀਆ ਸਮੇਤ ਕਈ ਅਧਿਕਾਰੀ ਤੇ ਸਮਰਥਕ ਹਾਜ਼ਰ ਸਨ। ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਸੀਂ ਆਪਣੀਆਂ ਮਾਵਾਂ-ਭੈਣਾਂ ਨੂੰ ਸਿਰਾਂ ’ਤੇ ਬਰਤਨ ਲੈ ਕੇ ਪਾਣੀ ਲਈ ਦੂਰ-ਦੂਰ ਤੱਕ ਜਾਂਦੇ ਵੇਖਦੇ ਸੀ ਪਰ ਜਦੋਂ ਭਾਜਪਾ ਦੀ ਸਰਕਾਰ ਆਈ ਤਾਂ ਉਨ੍ਹਾਂ ਦੇ ਘਰਾਂ ਤੱਕ ਸ਼ੁੱਧ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ। ਸਾਡੀ ਡਬਲ ਇੰਜਣ ਵਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਗਿਣਨਾ ਆਸਾਨ ਨਹੀਂ ਹੈ। ਵਿਰੋਧੀ ਧਿਰ ਸਾਡੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ। ਜਨਤਾ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਕਿਹੜੇ ਕੰਮ ਕੀਤੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×