ਮੋਦੀ ਨੇ ਬਿਹਾਰ ਦੇ ਰਾਜਗੀਰ ’ਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ
11:51 AM Jun 19, 2024 IST
ਰਾਜਗੀਰ, (ਬਿਹਾਰ) 19 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਯੂਨੀਵਰਸਿਟੀ ਦਾ ਨਵਾਂ ਕੈਂਪਸ ਵਿਸ਼ਵ ਵਿਰਾਸਤ ਸਥਾਨ ਪ੍ਰਾਚੀਨ ਨਾਲੰਦਾ ਮਹਾਵਿਹਾਰ ਦੇ ਨੇੜੇ ਹੈ। ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਮੌਕੇ ਸਮਾਗਮ ਨੂੰ ਸੰਬੋਧਨ ਕੀਤਾ। ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਗੀਰ ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਨਾਲੰਦਾ ਮਹਾਵਿਹਾਰ ਦਾ ਦੌਰਾ ਕੀਤਾ। ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਪੰਜਵੀਂ ਸਦੀ ਵਿੱਚ ਕੀਤੀ ਗਈ ਸੀ ਅਤੇ ਦੁਨੀਆ ਭਰ ਦੇ ਵਿਦਿਆਰਥੀ ਇਥੇ ਆਉਂਦੇ ਸਨ। ਮਾਹਿਰਾਂ ਅਨੁਸਾਰ ਇਹ ਪ੍ਰਾਚੀਨ ਯੂਨੀਵਰਸਿਟੀ 12ਵੀਂ ਸਦੀ ਵਿੱਚ ਹਮਲਾਵਰਾਂ ਵੱਲੋਂ ਤਬਾਹ ਹੋਣ ਤੋਂ ਪਹਿਲਾਂ 800 ਸਾਲ ਤੱਕ ਵਧਦੀ-ਫੁੱਲਦੀ ਰਹੀ ਸੀ।
Advertisement
Advertisement
Related News
Advertisement