For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਕਿਸਾਨਾਂ ਦੀ ਭਲਾਈ ਲਈ ਬਹੁਤ ਕੰਮ ਕੀਤੈ: ਧਾਮੀ

09:07 AM May 27, 2024 IST
ਮੋਦੀ ਨੇ ਕਿਸਾਨਾਂ ਦੀ ਭਲਾਈ ਲਈ ਬਹੁਤ ਕੰਮ ਕੀਤੈ  ਧਾਮੀ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਸਨਮਾਨ ਕਰਦੇ ਹੋਏ ਭਾਜਪਾ ਵਰਕਰ। -ਫੋਟੋ: ਰਾਜੇਸ਼ ਸੱਚਰ
Advertisement

ਹਰਜੀਤ ਸਿੰਘ
ਜ਼ੀਰਕਪੁਰ, 26 ਮਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਇੱਥੇ ਪੁੱਜੇ। ਹਲਕਾ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਧਾਮੀ ਨੇ ਇੱਥੇ ਰਹਿੰਦੇ ਉੱਤਰਾਖੰਡ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਸਲ ਕਿਸਾਨ ਨੂੰ ਪਤਾ ਹੈ ਕਿ ਜੋ ਮੋਦੀ ਨੇ ਕਿਸਾਨਾਂ ਬਾਰੇ ਸੋਚਿਆ ਉਹ ਕਿਸੇ ਨੇ ਨਹੀਂ ਸੋਚਿਆ। ਵਿਰੋਧ ਆਪਣੀ ਥਾਂ ਹੈ, ਪਰ ਮੋਦੀ ਨੇ ਕਿਸਾਨਾਂ ਦੀ ਭਲਾਈ ਲਈ ਬਹੁਤ ਕੁਝ ਕੀਤਾ ਹੈ, ਚਾਹੇ ਉਹ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਬਾਰੇ ਹੋਵੇ, ਕਿਸਾਨਾਂ ਦੀ ਖੁਸ਼ਹਾਲੀ ਬਾਰੇ ਹੋਵੇ ਜਾਂ ਕਿਸਾਨ ਸਨਮਾਨ ਨਿਧੀ ਬਾਰੇ ਹੋਵੇ, ਬਾਗਬਾਨੀ ਦੇ ਖੇਤਰ ਵਿੱਚ ਕੰਮ ਕਰਨ ਬਾਰੇ ਹੋਵੇ, ਕਿਸਾਨਾਂ ਦੀ ਆਮਦਨ ਬਾਰੇ ਹੋਵੇ ਇਸ ਨੂੰ ਦੁੱਗਣਾ ਕਰਨਾ, ਕਿਸਾਨ ਕ੍ਰੈਡਿਟ ਕਾਰਡ ਲਿਆਉਣਾ ਜਾਂ ਸੋਇਲ ਹੈਲਥ ਕਾਰਡ ਲਿਆਉਣਾ ਹੋਵੇ। ਉਨ੍ਹਾਂ ਦੇ ਬਰਾਬਰ ਦਾ ਕੰਮ ਕੋਈ ਨਹੀਂ ਕਰ ਸਕਦਾ, ਇਸ ਲਈ ਕਿਸਾਨ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ 400 ਪਾਰ ਦਾ ਨਾਅਰਾ ਪੂਰਾ ਹੋਣ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਕਿਉਂਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਇੰਡੀਆ ਗੱਠਜੋੜ ’ਤੇ ਭਾਰੀ ਪੈਣ ਵਾਲੀਆਂ ਹਨ ਅਤੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਜਾਲ ਵਧ ਗਿਆ ਹੈ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ। ਹੁਣ ਜੇਕਰ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੈ।
ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਹੱਕ ’ਚ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸੀਨੀਅਰ ਆਗੂ ਸੰਜੀਵ ਖੰਨਾ, ਅਮਿਤ ਭਾਰਗਵ, ਨਵੀਨ ਸਾਂਗਵਾਨ, ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

Advertisement

ਛੇਤੀ ਹੀ ਮੁੜ ਜੇਲ੍ਹ ਜਾਣਗੇ ਕੇਜਰੀਵਾਲ: ਧਾਮੀ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਅੱਜ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਰੱਖੀ ਗਈ ਚੋਣ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਜਰੀਵਾਲ ਦਾ ਬਿਆਨ ਕਿ ਕੇਂਦਰ ਨੇ ਪੰਜਾਬ ਦੇ 9 ਹਜ਼ਾਰ ਕਰੋੜ ਰੁਪਏ ਨਹੀਂ ਦਿੱਤੇ, ਬਿਲਕੁਲ ਝੂਠ ਹੈ, ਮੋਦੀ ਸਰਕਾਰ ਨੇ ਬਿਨਾਂ ਭੇਦਭਾਵ ਸਾਰੇ ਰਾਜਾਂ ਦਾ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਜ਼ਮਾਨਤ ਉਪਰ ਆਏ ਹੋਏ ਹਨ ਅਤੇ ਜਲਦ ਹੀ ਆਪਣੇ ਹੋਰ ਸਾਥੀਆਂ ਸਮੇਤ ਮੁੜ ਜੇਲ੍ਹ ਜਾਣਗੇ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ, ਪ੍ਰਦੀਪ ਨੰਦਾ, ਮਨੀਸ਼ ਕਚਿਹਰੀਵਾਲ਼ਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਸੈਣੀ,ਐਡਵੋਕੇਟ ਕਿਸ਼ਨ ਸਿੰਘ, ਐਡਵੋਕੇਟ ਬਲਵਿੰਦਰ ਚਹਿਲ, ਇਕਬਾਲ ਕੰਬੋਜ, ਅਮਿਤ ਅਰੋੜਾ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×