For the best experience, open
https://m.punjabitribuneonline.com
on your mobile browser.
Advertisement

ਮੋਦੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਵਾਂਗੇ: ਡਾ. ਅਸਲਮ

06:46 AM Apr 04, 2024 IST
ਮੋਦੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਨੂੰ ਘਰ ਘਰ ਪਹੁੰਚਾਵਾਂਗੇ  ਡਾ  ਅਸਲਮ
ਚੰਡੀਗੜ੍ਹ ਵਿੱਚ ਡਾ. ਅਸਲਮ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਪਰੈਲ
ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਡਾ. ਅਸਲਮ ਨੂੰ ਚੰਡੀਗੜ੍ਹ ’ਚ ਘੱਟ ਗਿਣਤੀ ਮੋਰਚੇ ਦਾ ਲੋਕ ਸਭਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਦਾ ਅੱਜ ਸੈਕਟਰ-33 ਵਿੱਚ ਸਥਿਤ ਭਾਜਪਾ ਦਫ਼ਤਰ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ, ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਜਾਵੇਦ ਅੰਸਾਰੀ ਤੇ ਜਨਰਲ ਸਕੱਤਰ ਇਸਤੇਖਾਰ ਅਹਿਮਦ ਸਣੇ ਹੋਰ ਭਾਜਪਾ ਮੈਂਬਰ ਵੀ ਮੌਜੂਦ ਰਹੇ। ਡਾ. ਅਸਲਮ ਨੇ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰ ਵਰਗ ਦਾ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਮੇਂ-ਸਮੇਂ ’ਤੇ ਘੱਟ ਗਿਣਤੀਆਂ ਲਈ ਲਿਆਂਦੀਆਂ ਸਕੀਮਾਂ ਰਾਹੀ ਘੱਟ ਗਿਣਤੀ ਵਰਗ ਨੂੰ ਬਹੁਤ ਲਾਭ ਮਿਲਿਆ ਹੈ।
ਡਾ. ਅਸਲਮ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਘੱਟ ਗਿਣਤੀ ਮੋਰਚੇ ਵੱਲੋਂ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਹਾ ਕਿ ਸੀ ਉਹ ਸਭ ਕੁਝ ਕਰਕੇ ਦਿਖਾਇਆ ਹੈ। ਅੱਜ ਦੇਸ਼ ਦੇ ਹਰ ਘਰ ਤੱਕ ਗੈਸ ਸਿਲੰਡਰ ਪਹੁੰਚ ਚੁਕੇ ਹਨ। ਲੋਕਾਂ ਦਾ ਆਯੂਸ਼ਮਾਨ ਕਾਰਡ ਯੋਜਨਾ ਰਾਹੀ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਹਰਿਆਣਾ ਘੱਟ ਗਿਣਤੀ ਮੋਰਚਾ ਦੇ ਜਨਰਲ ਸਕੱਤਰ ਐਡਵੋਕੇਟ ਸਿਕੰਦਰ, ਮੀਤ ਪ੍ਰਧਾਨ ਅਨਵਰ ਸਦੀਕੀ ਤੇ ਹੋਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×