ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਸਰਕਾਰ ਨੇ ਮੈਨੂੰ ਸਪਾਈਵੇਅਰ ਨਾਲ ਨਿਸ਼ਾਨਾ ਬਣਾਇਆ: ਵੇਣੂਗੋਪਾਲ

07:44 AM Jul 14, 2024 IST

ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਅੱਜ ਮੋਦੀ ਸਰਕਾਰ ’ਤੇ ਉਨ੍ਹਾਂ ਦੇ ਫੋਨ ਨੂੰ ਸਪਾਈਵੇਅਰ ਨਾਲ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਇਸ ਗ਼ੈਰਸੰਵਿਧਾਨਕ ਗਤੀਵਿਧੀ ਤੇ ਨਿੱਜਤਾ ਦੀ ਉਲੰਘਣਾ ਦਾ ਵਿਰੋਧ ਕਰਨਗੇ। ਵੇਣੂਗੋਪਾਲ ਨੇ ਕਥਿਤ ਤੌਰ ’ਤੇ ਐੱਪਲ ਦੇ ਇੱਕ ਸੁਨੇਹੇ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ‘ਤੁਹਾਨੂੰ ਇੱਕ ਭਾੜੇ ਦੇ ਸਪਾਈਵੇਅਰ ਹਮਲੇ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਤੁਹਾਡੇ ਐੱਪਲ ਆਈਡੀ ਨਾਲ ਜੁੜੇ ਆਈਫੋਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’ ਐਕਸ ’ਤੇ ਪਾਈ ਪੋਸਟ ਵਿੱਚ ਵੇਣੂਗੋਪਾਲ ਨੇ ਕਿਹਾ, ‘ਮੇਰੇ ਫੋਨ ’ਤੇ ਵੀ ਆਪਣਾ ਪਸੰਦੀਦਾ ਸਪਾਈਵੇਅਰ ਭੇਜਣ ਲਈ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ। ਐੱਪਲ ਤੁਹਾਡੇ ਇਸ ਵਿਸ਼ੇਸ਼ ਤੋਹਫ਼ੇ ਬਾਰੇ ਮੈਨੂੰ ਸੂਚਿਤ ਕਰਨ ਲਈ ਕਾਫੀ ਦਿਆਲੂ ਰਿਹਾ ਹੈ।’ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਨੇ ਕਿਹਾ, ‘ਸਪੱਸ਼ਟ ਹੈ ਕਿ ਸਰਕਾਰ ਅਪਰਾਧਿਕ ਤੇ ਗ਼ੈਰਸੰਵਿਧਾਨਕ ਢੰਗ ਨਾਲ ਕੰਮ ਕਰ ਰਹੀ ਹੈ। ਰਾਜਨੀਤਕ ਵਿਰੋਧੀਆਂ ਦਾ ਪਿੱਛਾ ਕਰ ਰਹੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਨਿੱਜਤਾ ’ਤੇ ਹਮਲੇ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਲੋਕ ਸਭਾ ਚੋਣਾਂ ਦਾ ਸੁਨੇਹਾ ਇਹ ਹੈ ਕਿ ਲੋਕ ਸੰਵਿਧਾਨ ਤੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ’ਤੇ ਕਿਸੇ ਵੀ ਹਮਲੇ ਨੂੰ ਖਾਰਜ ਕਰਦੇ ਹਨ ਤੇ ਇਸ ਗ਼ੈਰ-ਸੰਵਿਧਾਨਕ ਕਾਰਵਾਈ ਤੇ ਸਾਡੀ ਨਿੱਜਤਾ ਦੀ ਉਲੰਘਣਾ ਦਾ ਵਿਰੋਧ ਕਰਾਂਗੇ।’ -ਪੀਟੀਆਈ

Advertisement

Advertisement