ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਡੇ ਖ਼ਿਲਾਫ਼ ਕੇਸਾਂ ਲੲੀ ਮੋਦੀ ਸਰਕਾਰ ਜ਼ਿੰਮੇਵਾਰ: ਲਾਲੂ

08:10 AM Jul 06, 2023 IST
ਆਰਜੇਡੀ ਦੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਲਾਲੂ ਯਾਦਵ। -ਫੋਟੋ: ਪੀਟੀਆਈ

ਪਟਨਾ, 5 ਜੁਲਾੲੀ
ਸੀਬੀਆੲੀ ਵੱਲੋਂ ਨੌਕਰੀ ਬਦਲੇ ਜ਼ਮੀਨ ਘੁਟਾਲੇ ਸਬੰਧੀ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ, ੳੁਨ੍ਹਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਪੁੱਤਰ ਅਤੇ ਬਿਹਾਰ ਦੇ ੳੁੱਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਹੋਰਾਂ ਖ਼ਿਲਾਫ਼ ਨਵੀਂ ਚਾਰਜਸ਼ੀਟ ਦਾਖ਼ਿਲ ਕਰਨ ਦੇ ਦੋ ਦਿਨ ਬਾਅਦ ਲਾਲੂ ਪ੍ਰਸਾਦ ਨੇ ਅੱਜ ਇੱਥੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ। ਲਾਲੂ ਪ੍ਰਸਾਦ ’ਤੇ ਰੇਲ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ੳੁਨ੍ਹਾਂ ਕਿਹਾ ਕਿ ੳੁਨ੍ਹਾਂ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਸਮਰਥਕਾਂ ਖ਼ਿਲਾਫ਼ ‘ਮੁਕੱਦਮੇ ’ਤੇ ਮੁਕੱਦਮੇ’ ਦਰਜ ਕੀਤੇ ਜਾ ਰਹੇ ਹਨ।
ਰਾਸ਼ਟਰੀ ਜਨਤਾ ਦਲ ਦੇ 27ਵੇਂ ਸਥਾਪਨਾ ਦਿਵਸ ਸਬੰਧੀ ਸਮਾਰੋਹ ਦਾ ੳੁਦਘਾਟਨ ਕਰਨ ਮਗਰੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਲਾਲੂ ਪ੍ਰਸਾਦ ਨੇ ਕਿਹਾ, ‘‘ਮੁਕੱਦਮੇ ’ਤੇ ਮੁਕੱਦਮਾ।’’ ੳੁਨ੍ਹਾਂ ਭੋਜਪੁਰੀ ਵਿੱਚ ਕਿਹਾ, ‘‘ਜਦੋਂ ਤੁਹਾਡੇ ਦਿਨ ਪੁੱਗ ਜਾਣਗੇ ਤਾਂ ਤੁਹਾਡਾ (ਮੋਦੀ) ਕੀ ਹੋਵੇਗਾ? ਘੱਟੋਂ-ਘੱਟ ਅਸੀਂ ਇੱਜ਼ਤ ਕਮਾੲੀ ਹੈ ਅਤੇ ਅਜੇ ਵੀ ਸਾਡੇ ’ਤੇ ਹਾਰਾਂ ਅਤੇ ਫੁੱਲਾਂ ਦੀ ਵਰਖਾ ਹੁੰਦੀ ਹੈ।’’ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਕੁਰਸੀ ’ਤੇ ਬੈਠੇ ਹੀ ਮਾੲੀਕ ਫੜ ਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ੳੁਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਰੋਧੀ ਧਿਰਾਂ ਦੇ ਏਕੇ ਲੲੀ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ‘ਜੜ ਤੋਂ ਪੁੱਟਣ’ ਦੀ ਸਹੁੰ ਖਾਧੀ। ੳੁਨ੍ਹਾਂ ਮਹਾਰਾਸ਼ਟਰ ਦੇ ਸੰਦਰਭ ਵਿੱਚ ਭਾਜਪਾ ’ਤੇ ‘ਖਰੀਦੋ-ਫਰੋਖ਼ਤ’ ਦੋਸ਼ ਲਾਇਆ ਅਤੇ ਦੱਖਣੀ ਸੂਬੇ ਕਰਨਾਟਕ ਵਿੱਚ ਭਾਜਪਾ ਦੀ ਹਾਰ ਦਾ ਜ਼ਿਕਰ ਕਰਦਿਆਂ ਕਿਹਾ, ‘‘ਕਰਨਾਟਕ ਤਾਂ ਇੱਕ ਝਾਕੀ ਸੀ।’’ ਲਾਲੂ ਪ੍ਰਸਾਦ ਨੇ ਕਿਹਾ, ‘‘ਬਿਹਾਰ ਵਿੱਚ ਮਹਾਗੱਠਜੋੜ ਵਿਰੋਧੀ ਏਕਤਾ ਦੀ ਇੱਕ ਸ਼ਾਨਦਾਰ ੳੁਦਾਹਰਨ ਰਿਹਾ ਹੈ।’’ -ਪੀਟੀਆੲੀ

Advertisement

Advertisement
Tags :
ਸਰਕਾਰਸਾਡੇਕੇਸਾਂਖ਼ਿਲਾਫ਼ਜ਼ਿੰਮੇਵਾਰ:ਮੋਦੀਲਾਲੂ
Advertisement