ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਸਰਕਾਰ ਨੇ ਆਮ ਭਾਰਤੀਆਂ ਦਾ ਪੈਸਾ ਪੂੰਜੀਪਤੀਆਂ ਨੂੰ ਦਿੱਤਾ: ਕਾਂਗਰਸ

07:21 AM May 10, 2024 IST

ਨਵੀਂ ਦਿੱਲੀ: ਕਾਂਗਰਸ ਨੇ ਅੱਜ ਮੋਦੀ ਸਰਕਾਰ ’ਤੇ ਆਮ ਭਾਰਤੀਆਂ ਦਾ ਪੈਸਾ ਅਮੀਰ ਕਾਰਪੋਰੇਟਾਂ ਹਵਾਲੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਇਹ ਰੁਝਾਨ ਖਤਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਅਡਾਨੀ ਤੇ ਅੰਬਾਨੀ ਨੂੰ ‘ਮਾੜਾ ਆਖਣਾ’ ਬੰਦ ਕਰ ਦਿੱਤਾ ਹੈ ਅਤੇ ਕੀ ਉਨ੍ਹਾਂ ਦੀ ਪਾਰਟੀ ਨੂੰ ਇਸ ਬਦਲੇ ਇਨ੍ਹਾਂ ਤੋਂ ਪੈਸਾ ਮਿਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘4 ਜੂਨ ਨੂੰ ਜਿਵੇਂ ਹੀ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਸੱਤਾ ਸੰਭਾਲੇਗੀ, ਅਸੀਂ ਆਰਥਿਕ ਵਿਕਾਸ ’ਚ ਤੇਜ਼ੀ ਲਿਆਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਆਮ ਭਾਰਤੀ ਪਰਿਵਾਰ ਸਭ ਤੋਂ ਵੱਧ ਲਾਭਪਾਤਰੀ ਬਣਨ। ਅਸੀਂ ਭਾਰਤੀ ਪਰਿਵਾਰਾਂ ਤੋਂ ਪੂੰਜੀਪਤੀ ਕਾਰਪੋਰੇਟਾਂ ਵੱਲ ਜਾਣ ਵਾਲੇ ‘ਧਨ ਦੀ ਨਿਕਾਸੀ’ ਖਤਮ ਕਰ ਦੇਵਾਂਗੇ।’ ਉਨ੍ਹਾਂ ਐਕਸ ’ਤੇ ਲਿਖਿਆ, ‘ਹਮ ਦੋ ਹਮਾਰੇ ਦੋ ਦਾ ਅਸਰ: ਪਿਛਲੇ ਤਿੰਨ ਸਾਲਾਂ ’ਚ ਸ਼ੁੱਧ ਘਰੇਲੂ ਬਚਤ 9 ਲੱਖ ਕਰੋੜ ਰੁਪਏ ਘਟੀ। ਅਸਲ ਘਰੇਲੂ ਬਚਤ 2014 ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਭਾਰਤ ਦੇ ਪਰਿਵਾਰ ਤੋਂ ਲੈ ਕੇ ਮੋਦੀ ਦੇ ਪਰਿਵਾਰ ਤੱਕ’ ਧਨ ਦੀ ਨਿਕਾਸੀ ਦੀ ਨਿਗਰਾਨੀ ਕੀਤੀ ਹੈ।’ ਉਨ੍ਹਾਂ ਕਿਹਾ ਕਿ 150 ਸਾਲ ਪਹਿਲਾਂ ਦਾਦਾ ਭਾਈ ਨਾਰੋਜੀ ਨੇ ‘ਧਨ ਦੀ ਨਿਕਾਸੀ’ ਦਾ ਸਿਧਾਂਤ ਦਿੱਤਾ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਭਾਰਤੀ ਲੋਕਾਂ ਦਾ ਧਨ ਲੁੱਟ ਕੇ ਬਰਤਾਨੀਆ ਭੇਜਿਆ ਜਾ ਰਿਹਾ ਸੀ। ਉਨ੍ਹਾਂ ਕਿਹਾ, ‘ਅਸੀਂ 2014 ’ਚ ਇਸੇ ਤਰ੍ਹਾਂ ਭਾਰਤ ਦੇ ਪਰਿਵਾਰ ਤੋਂ ਮੋਦੀ ਦੇ ਪਰਿਵਾਰ ’ਚ ਧਨ ਦੀ ਨਿਕਾਸੀ ਦੇਖੀ ਹੈ। ਇਹ ਪ੍ਰਧਾਨ ਮੰਤਰੀ ਦੀ ‘ਹਮ ਦੋ ਹਮਾਰੇ ਦੋ’ ਦੀ ਨੀਤੀ ਦਾ ਅਸਰ ਹੈ।’ -ਪੀਟੀਆਈ

Advertisement

Advertisement
Advertisement