ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਸਰਕਾਰ ਨੇ ਦੇਸ਼ ਦੇ ਮੁਲਾਜ਼ਮਾਂ ਨਾਲ ਧੋਖਾ ਕੀਤਾ: ਸੰਜੇ ਸਿੰਘ

09:03 AM Aug 26, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਆਮ ਆਦਮੀ ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੀ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਦੇਸ਼ ਦੇ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿੱਤਾ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਯੂਪੀਐੱਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਸਕੀਮ ਲਿਆ ਕੇ ਲੱਖਾਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਇਸ ਸਕੀਮ ਦਾ ਲਾਭ 25 ਸਾਲ ਦੀ ਸੇਵਾ ਤੋਂ ਬਾਅਦ ਹੀ ਮਿਲੇਗਾ। ਅਜਿਹੇ ’ਚ 20 ਸਾਲ ਤੱਕ ਸੇਵਾ ਨਿਭਾਉਣ ਵਾਲੇ ਨੀਮ ਫੌਜੀ ਬਲਾਂ ਦੇ ਲੱਖਾਂ ਕਰਮਚਾਰੀ ਇਸ ਦਾ ਲਾਭ ਨਹੀਂ ਲੈ ਸਕਣਗੇ। ਦੂਜੇ ਪਾਸੇ, ਜਦੋਂ ਤੱਕ ਕਰਮਚਾਰੀ ਨੌਕਰੀ ਕਰਦਾ ਹੈ, ਕੇਂਦਰ ਸਰਕਾਰ ਯੂਪੀਐੱਸ ਦੇ ਤਹਿਤ 10 ਪ੍ਰਤੀਸ਼ਤ ਰਕਮ ਦੀ ਕਟੌਤੀ ਕਰਦੀ ਰਹੇਗੀ ਤੇ ਨੌਕਰੀ ਦੇ ਪਿਛਲੇ 12 ਮਹੀਨਿਆਂ ਦੀ ਔਸਤ ਦਾ ਹਿਸਾਬ ਲਗਾਉਣ ਤੋਂ ਬਾਅਦ ਉਸਨੂੰ ਛੇ ਮਹੀਨਿਆਂ ਦੀ ਤਨਖਾਹ ਨਕਦ ਦੇਵੇਗੀ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰੇ। ਪੁਰਾਣੀ ਪੈਨਸ਼ਨ ਸਕੀਮ ਵਿੱਚ ਨੌਕਰੀ ਦੀ ਮਿਆਦ 20 ਸਾਲ ਸੀ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਇਸ ਦਾ ਲਾਭ ਮਿਲ ਰਿਹਾ ਸੀ। ਜਦੋਂ ਕਿ ਯੂਨੀਫਾਈਡ ਪੈਨਸ਼ਨ ਸਕੀਮ ਨਵੀਂ ਪੈਨਸ਼ਨ ਸਕੀਮ ਨਾਲੋਂ ਵੀ ਮਾੜੀ ਹੈ।
ਸੰਜੇ ਸਿੰਘ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਜੇ ਕਿਸੇ ਮੁਲਾਜ਼ਮ ਨੇ 40 ਸਾਲ ਕੰਮ ਕੀਤਾ ਹੈ ਤਾਂ ਹਰ ਮਹੀਨੇ ਉਸ ਦੀ ਤਨਖਾਹ ਵਿੱਚੋਂ 10 ਫੀਸਦੀ ਰਕਮ ਪੈਨਸ਼ਨ ਲਈ ਕੱਟੀ ਜਾਵੇਗੀ ਅਤੇ ਇਹ ਸਾਰਾ ਪੈਸਾ ਸਰਕਾਰ ਆਪਣੇ ਕੋਲ ਰੱਖੇਗੀ। ਜੇ ਕਿਸੇ ਦੀ ਤਨਖਾਹ 1 ਲੱਖ ਰੁਪਏ ਹੈ ਅਤੇ ਉਸ ਨੇ 40 ਸਾਲ ਕੰਮ ਕੀਤਾ ਹੈ ਤਾਂ ਉਸ ਦੀ ਤਨਖਾਹ ਦਾ 10 ਫੀਸਦੀ ਪੈਨਸ਼ਨ ’ਤੇ ਜਾਵੇਗਾ। ਇਸ ਤੋਂ ਬਾਅਦ ਪਿਛਲੇ 12 ਮਹੀਨਿਆਂ ਦੀ ਔਸਤ ਦਾ ਹਿਸਾਬ ਲਗਾਉਣ ਤੋਂ ਬਾਅਦ ਕੇਂਦਰ ਸਰਕਾਰ ਉਸ ਕਰਮਚਾਰੀ ਨੂੰ ਛੇ ਮਹੀਨਿਆਂ ਦੀ ਤਨਖਾਹ ਨਕਦ ਦੇਵੇਗੀ। ਉਨ੍ਹਾਂ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਵਿੱਚ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਔਸਤ ਤਨਖਾਹ ਦਾ ਹਿਸਾਬ ਲਗਾ ਕੇ ਉਸ ਕਰਮਚਾਰੀ ਨੂੰ ਅੱਧੀ ਪੈਨਸ਼ਨ ਦਿੱਤੀ ਜਾਵੇਗੀ। ਪਹਿਲਾਂ ਸਰਕਾਰ ਨੇ ਮੁਲਾਜ਼ਮਾਂ ਤੋਂ ਮੋਟੀ ਰਕਮ ਲੈ ਲਈ, ਜੋ ਆਪਣੀ ਪੂਰੀ ਸੇਵਾ ਦੌਰਾਨ ਆਪਣੀ ਤਨਖਾਹ ਦਾ 10 ਪ੍ਰਤੀਸ਼ਤ ਹਿੱਸਾ ਦਿੰਦੇ ਰਹੇ ਸਨ।

Advertisement

ਮੁਲਾਜ਼ਮਾਂ ’ਤੇ ਜਬਰ ਕਰ ਰਹੀ ਹੈ ਕੇਂਦਰ ਸਰਕਾਰ: ਸੌਰਭ ਭਾਰਦਵਾਜ

ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅੱਜ ਦੇਸ਼ ਦੀ ਵਿਰੋਧੀ ਧਿਰ ਨੇ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਪਾਰਟੀ ਹੀ ਜਨਤਾ ਦੀ ਆਵਾਜ਼ ਬੁਲੰਦ ਕਰ ਰਹੀ ਸੀ। ਕੇਂਦਰ ਸਰਕਾਰ ਖੁਦ ਆਪਣੇ ਮੁਲਾਜ਼ਮਾਂ ’ਤੇ ਜਬਰ ਕਰ ਰਹੀ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੇ ਭਾਜਪਾ ਦੇ ਖ਼ਿਲਾਫ਼ ਵੋਟ ਪਾਈ, ਜਿਸ ਨਾਲ ਭਾਜਪਾ ਥੋੜ੍ਹੀ ਸਿਆਣੀ ਹੋ ਗਈ ਹੈ। ਉਹ ਜਲਦੀ ਹੀ ਅਗਨੀਵੀਰ ਸਕੀਮ ਦਾ ਫ਼ੈਸਲਾ ਵਾਪਸ ਲੈ ਲਵੇਗੀ। ਅਗਨੀਵੀਰ ਵਰਗੀਆਂ ਸਕੀਮਾਂ ਨੇ ਲੱਖਾਂ ਨੌਜਵਾਨਾਂ ਦਾ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਤੋੜ ਦਿੱਤਾ ਹੈ।

Advertisement
Advertisement