For the best experience, open
https://m.punjabitribuneonline.com
on your mobile browser.
Advertisement

ਮੋਦੀ ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਹੇਠਲੇ ਜੇਕੇਐੱਲਐੱਫ ਤੇ ਜੰਮੂ ਕਸ਼ਮੀਰ ਪੀਪਲਜ਼ ਫਰੀਡਮ ’ਤੇ ਪਾਬੰਦੀ ਲਗਾਈ

11:41 AM Mar 16, 2024 IST
ਮੋਦੀ ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਹੇਠਲੇ ਜੇਕੇਐੱਲਐੱਫ ਤੇ ਜੰਮੂ ਕਸ਼ਮੀਰ ਪੀਪਲਜ਼ ਫਰੀਡਮ ’ਤੇ ਪਾਬੰਦੀ ਲਗਾਈ
Advertisement

ਨਵੀਂ ਦਿੱਲੀ, 16 ਮਾਰਚ
ਮੋਦੀ ਸਰਕਾਰ ਨੇ ਜੇਲ੍ਹ ’ਚ ਅਤਿਵਾਦ ਦੇ ਦੋਸ਼ਾਂ ਹੇਠ ਬੰਦ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੰਮੂ-ਕਸ਼ਮੀਰ ਲਬਿਰੇਸ਼ਨ ਫਰੰਟ, ਜੰਮੂ-ਕਸ਼ਮੀਰ ਪੀਪਲਜ਼ ਫਰੀਡਮ ਲੀਗ ਅਤੇ ਜੰਮੂ-ਕਸ਼ਮੀਰ ਪੀਪਲਜ਼ ਲੀਗ (ਜੇਕੇਪੀਐੱਲ) ਦੇ ਚਾਰ ਸਮੂਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ’ਤੇ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਹੇਠ ਪਾਬੰਦੀ ਲਗਾਈ ਗਈ। ਇਸ ਦਾ ਐਲਾਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਨੂੰ ਸਖ਼ਤ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਵੱਖਰੇ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੇਕੇ ਪੀਪਲਜ਼ ਲੀਗ ਦੇ ਚਾਰ ਧੜਿਆਂ ਜੇਕੇਪੀਐੱਲ (ਮੁਖਤਾਰ ਅਹਿਮਦ ਵਾਜ਼ਾ), ਜੇਕੇਪੀਐੱਲ (ਬਸ਼ੀਰ ਅਹਿਮਦ ਤੋਤਾ), ਜੇਕੇਪੀਐੱਲ (ਗੁਲਾਮ ਮੁਹੰਮਦ ਖਾਨ) ਅਤੇ ਯਾਕੂਬ ਸ਼ੇਖ ਦੀ ਅਗਵਾਈ ਵਾਲੇ ਜੇਕੇਪੀਐੱਲ (ਅਜ਼ੀਜ਼) 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Advertisement

Advertisement
Author Image

Advertisement
Advertisement
×