ਮਨੀਪੁਰ ਦੇ ਲੋਕਾਂ ਦੀ ਰਾਖੀ ਕਰਨ ’ਚ ਨਾਕਾਮ ਰਹੇ ਮੋਦੀ: ਖੜਗੇ
07:53 AM Sep 05, 2024 IST
Advertisement
ਨਵੀਂ ਦਿੱਲੀ, 4 ਸਤੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਮਨੀਪੁਰ ਦੇ ਲੋਕਾਂ ਦੀ ਰਾਖੀ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਖੜਗੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਧੋਖਾ ਕਰਨ ਦੀ ਮੋਦੀ ਦੀ ਲੰਬੀ ਸੂਚੀ ’ਚ ਮਨੀਪੁਰ ਦੇ ਖ਼ਰਾਬ ਹਾਲਾਤ ਵੀ ਸ਼ਾਮਲ ਹੋ ਗਏ ਹਨ। ‘ਐਕਸ’ ’ਤੇ ਪਾਈ ਪੋਸਟ ’ਚ ਉਨ੍ਹਾਂ ਦੋਸ਼ ਲਾਇਆ ਕਿ ਮਨੀਪੁਰ ’ਚ ਹਿੰਸਾ ਸ਼ੁਰੂ ਹੋਏ ਨੂੰ 16 ਮਹੀਨੇ ਹੋ ਗਏ ਹਨ ਪਰ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਉਸ ਨੂੰ ਰੋਕਣ ਦੇ ਉਪਰਾਲੇ ਨਹੀਂ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਨੀਪੁਰ ’ਚ ਸ਼ਾਂਤੀ ਬਹਾਲੀ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਕਾਂਗਰਸ ਪ੍ਰਧਾਨ ਨੇ ਮੋਦੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਦੇ ਲੋਕਾਂ ਦਾ ਦੁੱਖ-ਦਰਦ ਸੁਣਨ ਲਈ ਉਥੇ ਅਜੇ ਤੱਕ ਕਿਉਂ ਨਹੀਂ ਗਏ ਹਨ। ਇੰਫਾਲ ਪੱਛਮੀ ’ਚ ਡਰੋਨ ਹਮਲਿਆਂ ਰਾਹੀਂ ਬੰਬਾਰੀ ਹੋਈ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੁੱਤੇ ਹੋਏ ਜਾਪਦੇ ਹਨ। -ਪੀਟੀਆਈ
Advertisement
Advertisement
Advertisement