For the best experience, open
https://m.punjabitribuneonline.com
on your mobile browser.
Advertisement

ਮੋਦੀ ਵੱਲੋਂ ਕੈਰੇਬਿਆਈ ਆਗੂਆਂ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ

06:35 AM Nov 22, 2024 IST
ਮੋਦੀ ਵੱਲੋਂ ਕੈਰੇਬਿਆਈ ਆਗੂਆਂ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ
ਡੋਮੀਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਡੋਮੀਨਿਕਾ ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਜੌਰਜਟਾਊਨ (ਗੁਆਨਾ), 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਭਾਰਤ-ਕੈਰੀਕੌਮ ਸਿਖਰ ਸੰਮੇਲਨ ਤੋਂ ਅੱਡ ਕੈਰੇਬਿਆਈ ਮੁਲਕਾਂ ਦੇ ਸਿਖਰਲੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਤੇ ਆਲਮੀ ਦੱਖਣ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਗੁਆਨਾ ਪੁੱਜੇ ਸਨ ਜੋ ਪਿਛਲੇ 50 ਸਾਲਾਂ ਤੋਂ ਵਧ ਸਮੇਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਮੋਦੀ ਨੇ ਦੂਜੇ ਭਾਰਤ-ਕੈਰੇਬਿਆਈ ਕਮਿਊਨਿਟੀ (ਕੈਰੀਕੌਮ) ਸਿਖਰ ਸੰਮੇਲਨ ਤੋਂ ਅੱਡ ਸੂਰੀਨਾਮ ਦੇ ਰਾਸ਼ਟਰਪਤੀ ਚਾਨ ਸੰਤੋਖੀ, ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫ਼ਾਨ ਅਲੀ, ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਫਿਲਿਪ ਜੇ. ਪਿਅਰੇ, ਐਂਟੀਗੁਆ ਅਤੇ ਬਾਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ, ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਡਿਕਨ ਮਿਸ਼ੇਲ, ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ, ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੇਅ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਡਾਕਟਰ ਕੀਥ ਰਾਊਲੇ ਨਾਲ ਮੁਲਾਕਾਤ ਕੀਤੀ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਕੈਰੇਬਿਆਈ ਫਿਰਕੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਸੱਤ ਅਹਿਮ ਖੇਤਰਾਂ ਦਾ ਮਤਾ ਰੱਖਿਆ, ਉਨ੍ਹਾਂ ’ਚ ਸਮਰੱਥਾ ਨਿਰਮਾਣ, ਖੇਤੀ ਤੇ ਖੁਰਾਕ ਸੁਰੱਖਿਆ, ਨਵਿਆਉਣਯੋਗ ਊਰਜਾ, ਜਲਵਾਯੂ ਤਬਦੀਲੀ ਕਾਢਾਂ, ਤਕਨਾਲੋਜੀ ਤੇ ਵਪਾਰ, ਕ੍ਰਿਕਟ ਤੇ ਸੱਭਿਆਚਾਰ, ਮਹਾਸਾਗਰ ਅਰਥਚਾਰਾ ਅਤੇ ਇਲਾਜ ਤੇ ਸਿਹਤ ਸੰਭਾਲ ਸ਼ਾਮਲ ਹਨ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫ਼ਾਨ ਅਲੀ ਨਾਲ ਬਹੁਤ ਵਧੀਆ ਮੀਟਿੰਗ ਹੋਈ ਅਤੇ ਰਾਸ਼ਟਰਪਤੀ ਦਾ ਭਾਰਤ ਨਾਲ ਗੂੜ੍ਹਾ ਸਬੰਧ ਹੈ। ਦੋਵੇਂ ਆਗੂਆਂ ਨੇ ਹੁਨਰ ਵਿਕਾਸ, ਖੇਤੀ, ਦਵਾਈਆਂ, ਸਿੱਖਿਆ ਅਤੇ ਊਰਜਾ ਜਿਹੇ ਖੇਤਰਾਂ ’ਚ ਦੁਵੱਲੇ ਵਿਕਾਸ ਸਹਿਯੋਗ ਦੀ ਨਜ਼ਰਸਾਨੀ ਕੀਤੀ। ਤ੍ਰਿਨੀਦਾਦ ਅਤੇ ਟੋਬੈਗੋ ਦੇ ਆਪਣੇ ਹਮਰੁਤਬਾ ਕੀਥ ਰਾਊਲੇ ਨਾਲ ਮੀਟਿੰਗ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਾਰਥਕ ਦੱਸਿਆ। -ਪੀਟੀਆਈ

Advertisement

ਗੁਆਨਾ ਤੇ ਡੋਮੀਨਿਕਾ ਨੇ ਮੋਦੀ ਨੂੰ ਸਿਖਰਲੇ ਪੁਰਸਕਾਰਾਂ ਨਾਲ ਨਿਵਾਜਿਆ

ਜੌਰਜਟਾਊਨ: ਗੁਆਨਾ ਅਤੇ ਡੋਮੀਨਿਕਾ ਨੇ ਕੋਵਿਡ-19 ਮਹਾਮਾਰੀ ਦੌਰਾਨ ਦੋਵੇਂ ਕੈਰੇਬਿਆਈ ਮੁਲਕਾਂ ਨੂੰ ਦਿੱਤੀ ਗਈ ਸਹਾਇਤਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਅਤੇ ਦੋਵੇਂ ਮੁਲਕਾਂ ਨਾਲ ਦੁਵੱਲੇ ਸਬੰਧ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਦੇਸ਼ ਦੇ ਸਿਖਰਲੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦੋਵੇਂ ਮੁਲਕਾਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ 140 ਕਰੋੜ ਭਾਰਤੀਆਂ ਨੂੰ ਸਮਰਪਿਤ ਹੈ। ਉਨ੍ਹਾਂ ਨੂੰ ਗੁਆਨਾ ਦੇ ਰਾਸ਼ਟਰਪਤੀ ਇਰਫ਼ਾਨ ਅਲੀ ਨੇ ‘ਆਰਡਰ ਆਫ਼ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੋਦੀ ਗੁਆਨਾ ਦਾ ਸਿਖਰਲਾ ਕੌਮੀ ਪੁਰਸਕਾਰ ਹਾਸਲ ਕਰਨ ਵਾਲੇ ਚੌਥੇ ਵਿਦੇਸ਼ੀ ਆਗੂ ਹਨ। ਇਸੇ ਤਰ੍ਹਾਂ ਡੋਮੀਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਨੇ ਮੋਦੀ ਨੂੰ ‘ਡੋਮੀਨਿਕਾ ਐਵਾਰਡ ਆਫ਼ ਆਨਰ’ ਪ੍ਰਦਾਨ ਕੀਤਾ। ਮੋਦੀ ਨੇ ਪੁਰਸਕਾਰ ਲਈ ਰਾਸ਼ਟਰਪਤੀ ਅਤੇ ਡੋਮੀਨਿਕਾ ਦੇ ਪ੍ਰਧਾਨ ਮੰਤਰੀ ਰੂਜ਼ਵੇਲਟ ਸਕੇਰਿਟ ਦਾ ਧੰਨਵਾਦ ਕੀਤਾ। -ਪੀਟੀਆਈ

Advertisement

ਮੋਦੀ ਨੇ ਗੁਆਨਾ ਦੀ ਸੰਸਦ ਨੂੰ ਕੀਤਾ ਸੰਬੋਧਨ

ਜੌਰਜਟਾਊਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਆਨਾ ਦੀ ਸੰਸਦ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਆਲਮੀ ਭਲਾਈ ਲਈ ‘ਲੋਕਤੰਤਰ ਪਹਿਲਾਂ, ਮਨੁੱਖਤਾ ਪਹਿਲਾਂ’ ਦਾ ਮੰਤਰ ਦਿੰਦਿਆਂ ਕਿਹਾ ਕਿ ਪੁਲਾੜ ਅਤੇ ਸਮੁੰਦਰ ਸਰਬਵਿਆਪੀ ਟਕਰਾਅ ਨਹੀਂ ਸਗੋਂ ਸਰਬਵਿਆਪੀ ਸਹਿਯੋਗ ਦੇ ਵਿਸ਼ੇ ਹੋਣੇ ਚਾਹੀਦੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਕਦੇ ਵੀ ਖੁਦਗਰਜ਼ੀ ਅਤੇ ਵਿਸਥਾਰਵਾਦੀ ਰਵੱਈਏ ਨੂੰ ਨਹੀਂ ਅਪਣਾਇਆ ਹੈ। ਆਪਣੇ ਸੰਬੋਧਨ ’ਚ ਮੋਦੀ ਨੇ ਕਿਹਾ ਕਿ ਇਹ ਆਲਮੀ ਦੱਖਣ ਦੇ ਜਾਗਣ ਦਾ ਵੇਲਾ ਹੈ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਆਲਮੀ ਪੱਧਰ ’ਤੇ ਰਲ ਕੇ ਅੱਗੇ ਆਉਣਾ ਪਵੇਗਾ। -ਪੀਟੀਆਈ

Advertisement
Author Image

sukhwinder singh

View all posts

Advertisement