ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਨੇ ਕੰਨਿਆਕੁਮਾਰੀ ’ਚ ਧਿਆਨ ਪੂਰਾ ਕੀਤਾ

08:57 AM Jun 02, 2024 IST
ਕਵੀ ਤਿਰੂਵਲੂਵਰ ਨੂੰ ਸ਼ਰਧਾਂਜਲੀ ਭੇਟ ਕਰਨ ਆਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਕੰਨਿਆਕੁਮਾਰੀ, 1 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਵਿਵੇਕਾਨੰਦ ਰੌਕ ਮੈਮੋਰੀਅਲ ’ਚ 45 ਘੰਟੇ ਦਾ ਆਪਣਾ ਧਿਆਨ ਅੱਜ ਮੁਕੰਮਲ ਕਰਦਿਆਂ ਤਾਮਿਲ ਸੰਤ ਕਵੀ ਤਿਰੂਵਲੂਵਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਧਿਆਨ ਸੈਸ਼ਨ ਦੀ ਸਮਾਪਤੀ ’ਤੇ ਚਿੱਟੇ ਕੱਪੜੇ ਪਹਿਨੇ ਮੋਦੀ ਨੇ ਯਾਦਗਾਰ ਨੇੜੇ ਉਸ ਕੰਪਲੈਕਸ ਦਾ ਦੌਰਾ ਕੀਤਾ ਜਿਥੇ ਤਿਰੂਵਲੂਵਰ ਦੀ 133 ਫੁੱਟ ਉੱਚੀ ਮੂਰਤੀ ਲੱਗੀ ਹੋਈ ਹੈ। ਉਨ੍ਹਾਂ ਮੂਰਤੀ ’ਤੇ ਇਕ ਵੱਡਾ ਹਾਰ ਵੀ ਚੜ੍ਹਾਇਆ। ਉਹ ਵੱਡੀ ਕਿਸ਼ਤੀ ’ਚ ਸਵਾਰ ਹੋ ਕੇ ਕੰਪਲੈਕਸ ਪੁੱਜੇ ਅਤੇ ਬਾਅਦ ’ਚ ਉਹ ਇਸੇ ਸੇਵਾ ਰਾਹੀਂ ਕੰਢੇ ’ਤੇ ਉਤਰੇ। ਯਾਦਗਾਰ ’ਤੇ ਆਪਣੇ ਪਰਵਾਸ ਦੌਰਾਨ ਪ੍ਰਧਾਨ ਮੰਤਰੀ ਨੇ ਧਿਆਨ ਲਗਾਇਆ ਅਤੇ ਸੂਰਜ ਚੜ੍ਹਨ ਸਮੇਂ ਉਸ ਨੂੰ ਜਲ ਚੜ੍ਹਾਇਆ। ਵਿਵੇਕਾਨੰਦ ਰੌਕ ਮੈਮੋਰੀਅਲ ’ਤੇ ਧਿਆਨ ਲਾਉਣ ਸਮੇਂ ਮੋਦੀ ਨੇ ਭਗਵਾ ਕੱਪੜੇ ਪਾਏ ਹੋਏ ਸਨ। ਕੰਨਿਆਕੁਮਾਰੀ ਸੂਰਜ ਚੜ੍ਹਣ ਅਤੇ ਡੁੱਬਣ ਸਮੇਂ ਦੇ ਦ੍ਰਿਸ਼ਾਂ ਲਈ ਮਸ਼ਹੂਰ ਹੈ। ਪ੍ਰਧਾਨ ਮੰਤਰੀ ਨੇ 30 ਮਈ ਸ਼ਾਮ ਨੂੰ ਵਿਵੇਕਾਨੰਦ ਰੌਕ ਮੈਮੋਰੀਅਲ ’ਚ ਧਿਆਨ ਲਾਉਣਾ ਸ਼ੁਰੂ ਕੀਤਾ ਸੀ ਅਤੇ ਸ਼ਨਿਚਰਵਾਰ ਨੂੰ ਇਸ ਨੂੰ ਪੂਰਾ ਕਰ ਲਿਆ। ਵਿਵੇਕਾਨੰਦ ਰੌਕ ਮੈਮੋਰੀਅਲ ’ਤੇ ਆਪਣੀ ਧਿਆਨ ਸਾਧਨਾ ਪੂਰੀ ਕਰਨ ਮਗਰੋਂ ਮੋਦੀ ਨੇ ਕਿਹਾ, ‘‘ਭਾਰਤ ਦੇ ਸਭ ਤੋਂ ਦੱਖਣੀ ਸਿਰੇ ਕੰਨਿਆਕੁਮਾਰੀ ਵਿੱਚ ‘ਵਿਵੇਕਾਨੰਦ ਰੌਕ ਮੈਮੋਰੀਅਲ’ ਜਾ ਕੇ ਮੈਨੂੰ ਵਿਲੱਖਣ ਊਰਜਾ ਦਾ ਅਹਿਸਾਸ ਹੋਇਆ। ਇਸ ਸਮਾਰਕ ’ਤੇ ਮੇਰੀ ਧਿਆਨ ਸਾਧਨਾ ਮੇਰੀ ਜ਼ਿੰਦਗੀ ਦੇ ਅਭੁੱਲ ਪਲਾਂ ’ਚੋਂ ਇੱਕ ਹੈ।’’ ਧਿਆਨ ਸਾਧਨਾ ਪੂਰੀ ਕਰਨ ਮਗਰੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਤਿਰੂਵਨੰਤਰਪੁਰਮ ਪੁੱਜੇ ਅਤੇ ਉੱਥੋਂ ਦਿੱਲੀ ਲਈ ਰਵਾਨਾ ਹੋਏ। -ਪੀਟੀਆਈ

Advertisement

Advertisement