For the best experience, open
https://m.punjabitribuneonline.com
on your mobile browser.
Advertisement

ਹਰੇਕ ਚੋਣ ਵਰ੍ਹੇ ਵਿੱਚ ਸਿਆਸੀ ਏਜੰਡਾ ਬਦਲ ਦਿੰਦੇ ਨੇ ਮੋਦੀ: ਥਰੂਰ

07:27 AM Jan 22, 2024 IST
ਹਰੇਕ ਚੋਣ ਵਰ੍ਹੇ ਵਿੱਚ ਸਿਆਸੀ ਏਜੰਡਾ ਬਦਲ ਦਿੰਦੇ ਨੇ ਮੋਦੀ  ਥਰੂਰ
Advertisement

ਤਿਰੂਵਨੰਤਪੁਰਮ, 21 ਜਨਵਰੀ
ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੇਕ ਚੋਣ ਵਰ੍ਹੇ ਸਿਆਸੀ ਏਜੰਡਾ ਬਦਲ ਦਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਚੀਨ ਵੱਲੋਂ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਵਿੱਚ ਨਾਕਾਮ ਰਹੀ ਹੈ। ਇੱਥੋਂ ਦੇ ਸੰਸਦ ਮੈਂਬਰ ਵੱਲੋਂ ਇਹ ਤਿੱਖੇ ਦੋਸ਼ ਅਯੁੱਧਿਆ ਵਿੱਚ ਸੋਮਵਾਰ ਨੂੰ ਰਾਮ ਮੰਦਰ ਦੇ ਉਦਘਾਟਨ ਸਬੰਧੀ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਇਕ ਦਿਨ ਪਹਿਲਾਂ ਅੱਜ ਲਗਾਏ ਗਏ।
ਥਰੂਰ ਨੇ ਕਿਹਾ ਕਿ ਸਾਲ 2014 ਵਿੱਚ ਮੋਦੀ ਨੇ ਵਿਕਾਸ ਦੇ ਨਾਂ ’ਤੇ ਚੋਣਾਂ ਲੜੀਆਂ ਤੇ ਜਿੱਤ ਗਏ। ਸਾਲ 2019 ਵਿੱਚ ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਸਰਜੀਕਲ ਸਟ੍ਰਾਈਕ ਦੇ ਹੁਕਮ ਦਿੰਦਿਆਂ ਦੇਸ਼ ਦੀ ਸੁਰੱਖਿਆ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਪਰ ਹੁਣ ਮੋਦੀ ਵਿਕਾਸ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਨੋਟਬੰਦੀ ਦੌਰਾਨ ਦੇਸ਼ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਨਾ ਹੀ ਉਹ ਦੇਸ਼ ਦੀ ਸੁਰੱਖਿਆ ਦਾ ਮੁੱਦਾ ਉਠਾ ਸਕਦੇ ਹਨ ਕਿਉਂਕਿ ਇਹ ਸਰਕਾਰ ਚੀਨ ਵੱਲੋਂ ਧੱਕੇ ਨਾਲ ਦੱਬੀ ਗਈ ਦੇਸ਼ ਦੀ ਜ਼ਮੀਨ ਵੀ ਵਾਪਸ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਏਜੰਡਾ ਹਮੇਸ਼ਾ ਤੋਂ ਸਿਆਸਤ ਰਿਹਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘22 ਜਨਵਰੀ ਨੂੰ ਪ੍ਰਧਾਨ ਮੰਤਰੀ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਫਿਰ ਫਰਵਰੀ ਵਿੱਚ ਉਹ ਆਬੂ ਧਾਬੀ ਵਿੱਚ ਇਕ ਮੰਦਰ ਦਾ ਉਦਘਾਟਨ ਕਰਨਗੇ ਤੇ ਫਿਰ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਮੇਰਾ ਤਾਂ ਇਹੀ ਮੰਨਣਾ ਹੈ ਅਤੇ ਇਹ ਗੱਲ ਮੈਂ ਕਾਫੀ ਪਹਿਲਾਂ ਕਹਿ ਚੁੱਕਾ ਹਾਂ।’’ -ਪੀਟੀਆਈ

Advertisement

Advertisement
Advertisement
Author Image

Advertisement