ਮੋਦੀ ਦੋ ਦਿਨਾਂ ਦੌਰੇ ’ਤੇ ਯੂਏਈ ਪੁੱਜੇ, ਦੇਸ਼ ’ਚ ਪਹਿਲੇ ਮੰਦਰ ਦਾ ਕਰਨਗੇ ਉਦਘਾਟਨ
05:36 PM Feb 13, 2024 IST
ਆਬੂ ਧਾਬੀ, 13 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚ ਗਏ। ਇਸ ਦੌਰਾਨ ਉਹ ਦੋ-ਪੱਖੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਖਾੜੀ ਦੇਸ਼ ਦੇ ਵੱਡੇ ਦੇ ਨੇਤਾਵਾਂ ਨਾਲ ਚਰਚਾ ਕਰਨਗੇ। ਪ੍ਰਧਾਨ ਮੰਤਰੀ ਆਬੂ ਧਾਬੀ ਵਿੱਚ ਪਹਿਲੇ ਮੰਦਰ ਦਾ ਉਦਘਾਟਨ ਵੀ ਕਰਨਗੇ। 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਯੂਏਈ ਦੀ ਇਹ ਸੱਤਵੀਂ ਯਾਤਰਾ ਹੈ।
Advertisement
Advertisement