For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਭਾਜਪਾ ਸੰਵਿਧਾਨ ‘ਤਬਾਹ’ ਕਰਨਾ ਚਾਹੁੰਦੇ ਨੇ: ਰਾਹੁਲ

07:16 AM May 04, 2024 IST
ਮੋਦੀ ਤੇ ਭਾਜਪਾ ਸੰਵਿਧਾਨ ‘ਤਬਾਹ’ ਕਰਨਾ ਚਾਹੁੰਦੇ ਨੇ  ਰਾਹੁਲ
ਪੁਣੇ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਭੁਬਨੇਸ਼ਵਰ/ਪੁਣੇ, 3 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਆਰਐੱਸਐੱਸ ਜਮਹੂਰੀਅਤ ’ਤੇ ਲਗਾਤਾਰ ਹਮਲੇ ਕਰ ਰਹੇ ਹਨ ਤੇ ਉਹ ਦੇਸ਼ ਦੇ ਸੰਵਿਧਾਨ ਨੂੰ ‘ਤਬਾਹ’ ਕਰਨਾ ਚਾਹੁੰਦੇ ਹਨ। ਰਾਹੁਲ ਨੇ ਇਹ ਦਾਅਵਾ ਇਕ ਵੀਡੀਓ ਸੁਨੇਹੇ ਵਿਚ ਕੀਤਾ। ਕਾਬਿਲੇਗੌਰ ਹੈ ਕਿ ਰਾਏਬਰੇਲੀ ਲੋਕ ਸਭਾ ਸੀਟ ਲਈ ਨਾਮਜ਼ਦਗੀ ਭਰਨ ਕਰਕੇ ਰਾਹੁਲ ਗਾਂਧੀ ਨੂੰ ਅੱਜ ਐਨ ਆਖਰੀ ਮੌਕੇ ਉੜੀਸਾ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਚੋਣ ਰੈਲੀ ਰੱਦ ਕਰਨੀ ਪਈ ਜਿਸ ਕਰਕੇ ਉਨ੍ਹਾਂ ਇਹ ਵੀਡੀਓ ਸੁਨੇਹਾ ਭੇਜਿਆ ਸੀ। ਰਾਹੁਲ ਨੇ ਕਿਹਾ ਕਿ ਜਮਹੂਰੀਅਤ ਤੇ ਸੰਵਿਧਾਨ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਤੇ ਇੰਡੀਆ ਗੱਠਜੋੜ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਦੋਂਕਿ ਮੋਦੀ, ਭਾਜਪਾ ਤੇ ਆਰਐੱਸਐੱਸ ਇਸ ਨੂੰ ਤਬਾਹ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਆਦਿਵਾਸੀਆਂ, ਦਲਿਤਾਂ ਤੇ ਪੱਛੜੀਆਂ ਜਾਤਾਂ ਨੂੰ ਜਿਹੜੇ ਲਾਭ ਮਿਲ ਰਹੇ ਹਨ, ਇਹ ਸਭ ਸੰਵਿਧਾਨ ਕਰਕੇ ਸੰਭਵ ਹੋਇਆ ਹੈ। ਇਸ ਦੌਰਾਨ ਪੁਣੇ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਰਵਿੰਦਰ ਧੰਗੇਕਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ ਉਹ ਦੇਸ਼ ਵਿਚ ਰਾਖਵਾਂਕਰਨ ’ਤੇ ਲੱਗੀ 50 ਫੀਸਦ ਦੀ ਹੱਦ ਨੂੰ ਖ਼ਤਮ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਦੀ ਨਿਆਂਏ ਗਾਰੰਟੀਆਂ ਭਵਿੱਖ ਦੀ ਸਿਆਸਤ ਵਿਚ ਇਨਕਲਾਬ ਲਿਆਉਣਗੀਆਂ। ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਜਾਤੀ ਜਨਗਣਨਾ’ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਚੋਣ ਬਾਂਡ ਸਕੀਮ ਦੇ ਹਵਾਲੇ ਨਾਲ ਕਿਹਾ ਕਿ ਮੋਦੀ ਦੇ ਪੂਰੇ ਦੇਸ਼ ਸਾਹਮਣੇ ‘ਘੁਟਾਲਾ’ ਕੀਤਾ ਹੈ। -ਪੀਟੀਆਈ

Advertisement

ਅਮੇਠੀ ਤੋਂ ਕਾਂਗਰਸੀ ਕਿਸ਼ੋਰੀ ਲਾਲ ਸ਼ਰਮਾ ਨੇ ਭਰਿਆ ਪਰਚਾ

ਅਮੇਠੀ: ਕਾਂਗਰਸ ਪਾਰਟੀ ਦੇ ਵਫ਼ਾਦਾਰ ਕਿਸ਼ੋਰੀ ਲਾਲ ਸ਼ਰਮਾ ਨੇ ਅੱਜ ਅਮੇਠੀ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਕੁਲੈਕਟਰੇਟ ’ਚ ਕਾਗਜ਼ ਦਾਖ਼ਲ ਕਰਨ ਸਮੇਂ ਉਨ੍ਹਾਂ ਨਾਲ ਸਥਾਨਕ ਕਾਂਗਰਸੀ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਾਂਗਰਸ ਦਫ਼ਤਰ ਪੁੱਜੇ ਅਤੇ ਉਨ੍ਹਾਂ ਵਰਕਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਮਾ ਨੂੰ ਵੋਟ ਪਾਉਣ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਯਕੀਨ ਦਿਵਾਇਆ ਕਿ ਉਹ ਅਮੇਠੀ ਦੇ ਲੋਕਾਂ ਨਾਲ ਹਮੇਸ਼ਾ ਹੈ ਅਤੇ ਭਵਿੱਖ ’ਚ ਵੀ ਉਨ੍ਹਾਂ ਨਾਲ ਹੀ ਰਹੇਗੀ। ‘ਮੈਂ 6 ਮਈ ਨੂੰ ਅਮੇਠੀ ਪਰਤਾਂਗੀ ਅਤੇ ਫਿਰ ਕਿਸ਼ੋਰੀ ਲਾਲ ਸ਼ਰਮਾ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਪ੍ਰਚਾਰ ਕਰਾਂਗੀ ਜਿਨ੍ਹਾਂ 40 ਸਾਲ ਤੱਕ ਅਮੇਠੀ ਦੀ ਸੇਵਾ ਕੀਤੀ ਹੈ।’ ਇਸ ਦੌਰਾਨ ਸ਼ਰਮਾ ਨੇ ਰੋਡ ਸ਼ੋਅ ਵੀ ਕੀਤਾ। ਲੁਧਿਆਣਾ ਦੇ ਵਸਨੀਕ ਕਿਸ਼ੋਰੀ ਲਾਲ ਸ਼ਰਮਾ ਨੇ ਰਾਜੀਵ ਗਾਂਧੀ, ਸਤੀਸ਼ ਸ਼ਰਮਾ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਅਮੇਠੀ ’ਚ ਨੁਮਾਇੰਦੇ ਵਜੋਂ ਕੰਮ ਕੀਤਾ ਹੈ। ਉਨ੍ਹਾਂ ਦਾ ਚੋਣਾਂ ’ਚ ਭਾਜਪਾ ਦੀ ਸਮ੍ਰਿਤੀ ਇਰਾਨੀ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ 2019 ’ਚ ਰਾਹੁਲ ਗਾਂਧੀ ਨੂੰ ਹਰਾਇਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×