ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਚਜੀ ਲਾਅ ਇੰਸਟੀਚਿਊਟ ਵਿੱਚ ਮੌਕ ਪਾਰਲੀਮੈਂਟ ਸੈਸ਼ਨ ਕਰਵਾਇਆ

09:43 AM Sep 20, 2023 IST
ਮੌਕ ਪਾਰਲੀਮੈਂਟ ਸੈਸ਼ਨ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਲਾਅ ਕਾਲਜ ਦੇ ਸਟਾਫ਼ ਨਾਲ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਸਤੰਬਰ
ਨਜ਼ਦੀਕੀ ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿਖੇ ‘ਮੌਕ ਪਾਰਲੀਮੈਂਟ ਸੈਸ਼ਨ’ ਕਰਵਾਇਆ ਗਿਆ ਜਿਸ ‘ਚ 50 ਵਿਦਿਆਰਥੀਆਂ ਨੇ ਭਾਗ ਲਿਆ। ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਇਸ ਸੈਸ਼ਨ ਦਾ ਏਜੰਡਾ ‘ਦਿ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ 2023’ ਸੀ। ਸੈਸ਼ਨ ‘ਚ ਭਾਗੀਦਾਰਾਂ ਨੂੰ ਵੱਖ-ਵੱਖ ਪੋਰਟਫੋਲੀਓ ਅਲਾਟ ਕੀਤੇ ਗਏ ਸਨ ਜਿਨ੍ਹਾਂ ‘ਚ ਸੱਤਾਧਾਰੀ ਪਾਰਟੀ, ਵਿਰੋਧੀ ਧਿਰ ਅਤੇ ਮੀਡੀਆ ਕਰਮੀ ਵੀ ਸ਼ਾਮਲ ਸਨ। ਸੈਸ਼ਨ ਨੂੰ ਅਜਿਹੇ ਏਜੰਡੇ ਲਈ ਪ੍ਰਗਤੀਸ਼ੀਲ ਹੱਲ ਪ੍ਰਾਪਤ ਕਰਨ ਅਤੇ ਵਿਦਿਆਰਥੀਆਂ ‘ਚ ਲੀਡਰਸ਼ਿਪ ਦੇ ਗੁਣਾਂ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਗੇੜਾਂ ‘ਚ ਵੰਡਿਆ ਗਿਆ ਸੀ। ਵਿਦਿਆਰਥੀਆਂ ਨੇ ਅਸਲ ਸੰਸਦ ਭਵਨ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਰਿਆਂ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਮੌਕ ਪਾਰਲੀਮੈਂਟ ਦੇ ਤਿੰਨ ਰਾਊਂਡ ਸਨ। ਪਹਿਲਾ ਰਾਊਂਡ ਜਨਰਲ ਸਪੀਕਰ ਲਿਸਟ ਸੀ ਜਿਸ ‘ਚ ਸਾਰੇ ਡੈਲੀਗੇਟਾਂ ਨੇ ਆਪਣੀ ਤੇ ਆਪਣੀ ਪਾਰਟੀ ਬਾਰੇ ਦੱਸਿਆ। ਦੂਜੇ ਗੇੜ ‘ਚ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਦੇ ਪੱਖ ਅਤੇ ਵਿਰੋਧ ‘ਚ ਬਹਿਸ ਹੋਈ। ਤੀਜੇ ਗੇੜ ‘ਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਬਿੱਲ ਦੀ ਪੇਸ਼ਕਾਰੀ ਕੀਤੀ ਗਈ। ਇਸ ਮੁਕਾਬਲੇ ‘ਚ ਅਸ਼ਵਨੀ ਵੈਸ਼ਨਵ ਦੇ ਰੂਪ ‘ਚ ਪ੍ਰਕ੍ਰਿਤੀ ਵਿਨਾਇਕ ਨੇ ਸਰਵੋਤਮ ਸੰਸਦ ਮੈਂਬਰ, ਨਰਿੰਦਰ ਮੋਦੀ ਦੇ ਰੂਪ ‘ਚ ਸ਼ਾਇਨਾ ਨੇ ਸੱਤਾਧਾਰੀ ਪਾਰਟੀ ਤੋਂ ਵਧੀਆ ਡੈਲੀਗੇਟ, ਰਾਹੁਲ ਗਾਂਧੀ ਵਜੋਂ ਪ੍ਰਣਿਕਾ ਨੇ ਵਿਰੋਧੀ ਪਾਰਟੀ ਦਾ ਸਰਵੋਤਮ ਡੈਲੀਗੇਟ ਅਤੇ ਮੋਹਿਤ ਭਾਟੀਆ ਨੇ ਅਮਿਤ ਸ਼ਾਹ ਦੇ ਰੂਪ ‘ਚ ਵਧੀਆ ਸਪੀਕਰ ਦਾ ਖ਼ਿਤਾਬ ਜਿੱਤਿਆ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਵਜੋਂ ਪ੍ਰਭਜੋਤ ਕੌਰ ਅਤੇ ਗੌਤਮ ਗੰਭੀਰ ਦੇ ਰੂਪ ‘ਚ ਗੰਧਰਵ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਸਹਾਇਕ ਪ੍ਰੋਫੈਸਰ ਅਖਿਲਾ ਵਿੱਜ ਨੇ ਮੌਕ ਪਾਰਲੀਮੈਂਟ ਦੌਰਾਨ ਸਪੀਕਰ ਦੀ ਭੂਮਿਕਾ ਨਿਭਾਈ।
ਪ੍ਰੋ. ਬਲਜੀਤ ਕੌਰ, ਡਾ. ਹਰਵਿੰਦਰ ਕੌਰ, ਡਾ. ਜਸਬੀਰ ਕੌਰ ਜਿਊਰੀ ਮੈਂਬਰ ਸਨ। ਡਾਇਰੈਕਟਰ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਸਟੂਡੈਂਟਸ ਕੋਆਰਡੀਨੇਟਰ ਨੂਰਦੀਪ ਕੌਰ, ਈਸ਼ਾ ਸੂਦ ਅਤੇ ਸਰਗੁਣਜੋਤ ਕੌਰ ਤੋਂ ਇਲਾਵਾ ਇੰਚਾਰਜ ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਨੇਹਾ ਮਿਨੋਚਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

Advertisement